ਪੰਨਾ:ਦਲੇਰ ਕੌਰ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੦)

ਮੈਂ-ਕੇਸ ਰੱਖਣੇ? ਏਹ ਤਾਂ ਬੜਾ ਕਠਨ ਕੰਮ ਹੈ।
ਸਿੱਖ-ਕੋਈ ਕਠਨ ਕੰਮ ਨਹੀਂ, ਇਕ ਮਹੀਨਾ ਆਲੇ ਟੋਲਿਆਂ ਵਿਚ ਲੰਘਾ ਲੈਣਾ ਕੋਈ ਮੁਸ਼ਕਲ ਨਹੀਂ।
ਮੈਂ-ਹੱਛਾ, ਜਿਵੇਂ ਆਪਦੀ ਆਗਯਾ, ਹੁਣ ਆਪ ਮੰਤ੍ਰ ਦੱਸੋ।

ਸਿਖ- "੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ਜਪੁ॥ ਆਦਿਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥" ਬੱਸ ਇਹੋ ਮੰਤ੍ਰ ਹੈ, ਅੱਜ ਤੋਂ ਤੇਰਾ ਗੁਰੂ ਗੁਰੂ ਨਾਨਕ ਹੋਯਾ, ਭੁੱਲਕੇ ਵੀ ਕਦੀ ਦੇਵੀ ਦੇਵਤੇ ਯਾ ਬਾਮ੍ਹਣ ਮੁਲਾਣੇ ਅੱਗੇ ਮੱਥਾ ਨਾ ਟੇਕੀਂ। ਜਦ ਲੋੜ ਪਵੇ, ਅੰਦਰ ਵੜਕੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਦਾ ਧਯਾਨ ਕਰਕੇ ਹੱਥ ਜੋੜਕੇ ਅਰਦਾਸ ਕਰ ਲਵੀਂ ਅਤੇ ਮੱਥਾ ਟੇਕ ਲਵੀਂ। ਬੱਸ ਅੱਜ ਤੋਂ ਪੂਰੇ ਮਹੀਨੇ ਬਾਦ ਮੈਂ ਤੇਨੂੰ ਇਥੇ ਹੀ ਮਿਲਾਂਗਾ। ਏਸ ਮੰਤ੍ਰ ਦਾ ਪਾਠ ਹਰ ਵੇਲੇ ਜਪਦਾ ਰਹਿਣਾ ਹੀ ਤੇਰਾ ਕੰਮ ਹੋਵੇਗਾ।

ਮੈਂ-ਸਤਿਗੁਰੂ ਗੁਰੂ ਅੰਗਦਦੇਵ ਜੀਦੇ ਗਰਮਖੀਅੱਖਰ ਮੇਰੇ ਪਿਤਾ ਨੇ ਮੈਨੂੰ ਸਿਖਾ ਛੱਡੇ ਸਨ, ਮੈਂ ਇਹ ਗੁਰਮੰਤ੍ਰ ਓਸ ਵੇਲੇ ਲਿਖ ਲਿਆ, ਅਤੇ ਪਯਾਰੇ ਉਪਕਾਰੀ ਦੀ ਆਗਯਾ ਨਾਲ ਆਸਾਂ ਤੇ ਉਮੈਦਾਂ ਭਰੇ ਮਨ ਨਾਲ ਘਰ ਨੂੰ ਮੁੜਿਆ।

[ ਮਿਲਾਪ ]

ਪਯਾਰੇ ਸਿੱਖ ਦੀ ਅੱਜ ਦੀ ਮੁਲਾਕਾਤ ਨੇ ਮੇਰੇ ਦਿਲ