ਪੰਨਾ:ਦਲੇਰ ਕੌਰ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੫੩ )

ਵੱਡਾ ਅਤੇ ਛੁਟੇਰਾ ਕੁਈ ਨਾ, ਕੋਈ ਹੈਸੀਅਤ ਨਾਹੀਂ 'ਪਰੇਮ' ਪਾਤਸ਼ਾਹ ਸ਼ਹਰ ਪਰੇਮੀ, ਪਰੇਮੀ ਪਰਜਾ ਸਾਰੀ ਪ੍ਰੀਤਮ-ਲਗਨ ਵਿੱਚ ਸਦ ਰਹਿਣਾ, ਏਹੋ ਦਰਜਾ ਭਾਰੀ ਪਰੇਮ ਨਗਰ ਵਿਚ ਵਾਸਾ ਚਾਹੇ, ਨਾਲ ਸ਼ਰਾ ਵਿਚ ਰਹਿਣਾ, ਦੋਵੇਂ ਗੱਲਾਂ ਨਾ ਨਿਭ ਸੱਕਣ, ਕੂੜ ਓਹਦਾ ਹੈ ਕਹਿਣਾ।

ਅਕਬਰ-ਭੈਣ ਜ਼ੈਨਬ। ਮੈਨੂੰ ਗੁੱਸਾ ਆ ਰਿਹਾ ਹੈ, ਆਹ ਵੇਖ ਮੇਰੀ ਤਲਵਾਰ ਤੇਰੇ ਲਹੂ ਦੀ ਪਯਾਸੀ ਹੈ, ਆਹ, ਜ਼ੈਨਬ! ਕੀ ਤੂੰ , ਸ਼ਮਸ਼ੇਰ ਯਾਰ ਖ਼ਾਂ, ਹਾਂ, ਹਾਂ ਤੂੰ ਸਾਡੇ ਬਹਾਦਰ ਪਿਤਾ (ਅੱਲਾ ਓਸਨੂੰ ਬਹਿਸ਼ਤ ਨਸੀਬ ਕਰੇ) ਸ਼ਮਸ਼ੇਰ ਯਾਰ ਖਾਂ ਦੀ ਧੀ ਅਖਵਾਉਣ ਦੇ ਯੋਗ ਹੈਂ? ਜ਼ੈਨਬ! ਅਜੇ ਵੀ ਆਪਣੇ ਆਪ ਨੂੰ ਸੰਭਾਲ ਮੇਰਾ ਲਹੂ ਜੋਸ਼ ਖਾ ਰਿਹਾ ਹੈ, ਮੇਰੇ ਹੱਥ ਫਰਕ ਰਹੇ। ਵੇਖ, ਤੂੰ ਆਪਣੀਆਂ ਢੀਠਤਾਈ ਦੀਆਂ ਗੱਲਾਂ ਨਾਲ ਆਪਣੇ ਪਠਾਨ ਭਰਾ ਦੇ ਲਹੂ ਨੂੰ ਜੋਸ਼ ਦੇ ਰਹੀ ਹੈਂ।

ਜ਼ੈਨਬ-ਮੇਰੇ ਬਹਾਦਰ ਭਰਾ!

ਪਰੇਮ ਉੱਖਲੀ ਵਿਚ ਸਿਰ ਦਿੱਤਾ, ਧਮਕਾਂ ਤੋਂ ਕੀ ਡਰਨਾ ਨੰਗੀ ਖੰਜਰ ਤੋਂ ਕਿਉਂ ਡਰਨਾ, ਓੜਕ ਨੂੰ ਜਦ ਮਰਨਾ ਪਰੇਮ ਨਗਰ ਦਾ ਵਾਸਾ ਛੱਡਕੇ, ਦੋਜ਼ਖ ਵਿਚ ਕਿਉਂ ਸੜਨਾ ਪਰੇਮੀ ਹਰਦਮ ਏਹੋ ਚਾਹੁੰਦੇ, ਵਿਚ ਪਰੇਮ ਦੇ ਮਰਨਾ ਖ਼ੰਜਰ ਮਾਰ ਪਾਰ ਕਰ ਜਲਦੀ, ਵੀਰ ਦੇਰ ਹੁਣ ਕਰ ਨਾ ਭੈਣ ਮਾਰ ਕੇ ਬੀਰ ਅਖਾਵੀਂ, ਐਵੇਂ ਜਾਵੀਂ ਘਰ ਨਾ

ਅਕਬਰ-(ਕਚੀਚੀ ਵੱਟਕੇ) ਹਾਇ ਜ਼ੈਨਬ! ਤੂੰ ਮੇਰੀ ਭੈਣ ਹੈਂ, ਮੇਰਾ ਜੀ ਨਹੀਂ ਕਰਦਾ ਕਿ ਮੈਂ ਆਪਣੀ ਮਾਂ ਜਾਈ