ਪੰਨਾ:ਦਲੇਰ ਕੌਰ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਪ੬ )

ਸਾਹਿਬ ਦੀ ਨਿੰਦਯਾ ਆਪਣੀ ਭੈਣ ਦੇ ਮੂੰਹੋਂ ਏਸ ਤਰ੍ਹਾਂ ਸੁਣ ਸਕਦਾ ਹੈਂ? ਬਹਾਦਰ ਅਕਬਰ! ਘਬਰਾ ਨਹੀਂ, ਹੋਸ਼ ਕਰ, ਤੇਰੇ ਹੱਥੋਂ ਹਜ਼ਾਰਾਂ ਕਾਫ਼ਰ ਪਾਰ ਬੋਲ ਚੁੱਕੇ ਹਨ, ਏਸ ਕਾਫ਼ਰ ਦੀ ਅਲਖ ਮੁਕਾ ਕੇ ਵੀ ਸਵਾਬ ( ਪੁੰਨ ) ਖੱਟ।

ਕਲੇਜੇ ਤੇ ਪੱਥਰ ਰੱਖ ਕੇ ਅਕਬਰ ਨੇ ਤਲਵਾਰ ਸੂਤੀ, ਕਲੇਜਾ ਧੜਕ ਰਿਹਾ ਹੈ, ਪਰ ਭਰਾ ਦਾ ਹੁਕਮ ਮੰਨਣਾ ਵੀ ਜ਼ਰੂਰੀ ਹੈ, ਔਹ ਵੇਖੋ ਅਕਬਰ ਨੇ ਅੱਖਾਂ ਮੀਟਕੇ ਆਪਣੀ ਨਿਮਾਣੀ ਭੈਣ ਪਰ ਪੂਰੇ ਜ਼ੋਰ ਦਾ ਵਾਰ ਕੀਤਾ ਹੈ। ਪਰ ਹੈਂ ਏਹ ਕੀ? ਤਲਵਾਰ ਰਸਤੇ ਵਿੱਚ ਹੀ ਕਿਸੀ ਚੀਜ਼ ਪਰ ਅਟਕ ਗਈ ਹੈ। ਘਬਰਾ ਕੇ ਅਕਬਰ ਨੇ ਅੱਖਾਂ ਖੋਲ੍ਹੀਆਂ, ਕੀ ਵੇਖਦਾ ਹੈ ਕਿ ਸਾਹਮਣੇ ਬਹਾਦਰ ਸਿੰਘ ਖਲੋਤਾ ਹੈ, ਅਤੇ ਉਸਨੇ ਆਪਣੀ ਢਾਲ ਪਰ ਏਸ ਕਰੜੇ ਵਾਰ ਨੂੰ ਰੋਕ ਕੇ ਜ਼ੈਨਬ ਨੂੰ ਮਰਨੋਂ ਬਚਾ ਲਿਆ ਹੈ, ਇਸ ਵੇਲੇ ਅਕਬਰ ਦੇ ਅਪਾਰ ਕਰੋਧ ਨੇ ਉਸਨੂੰ ਪਾਗਲ ਦੇ ਦਰਜੇ ਤੱਕ ਪਚਾ ਦਿੱਤਾ। ਉਸਨੇ ਨਾਦਰ ਨੂੰ-ਜੋ ਪਾਸ ਹੀ ਬੁੱਤ ਵਾਂਗ ਖੜਾ ਕਿਸੇ ਸੋਚ ਵਿੱਚ ਡੁੱਬਾ ਹੋਇਆ ਜਾਪਦਾ ਸੀ-ਕੜਕਵੀਂ ਅਵਾਜ਼ ਵਿੱਚ ਕਿਹਾ 'ਭਾਈ ਨਾਦਰ! ਤਿਆਰ ਹੋ ਜਾਓ, ਓਹ ਮੂਜ਼ੀ ਆ ਪਹੁੰਚਾ।' ਨਾਦਰ ਨੂੰ ਹੋਸ਼ ਆਈ, ਬਹਾਦਰ ਸਿੰਘ ਵੱਲ ਘੂਰ ਕੇ ਵੇਖਿਆ। ਬਹਾਦਰ ਸਿੰਘ ਨੇ ਗੰਭੀਰ ਪਰ ਉੱਚੀ ਸੁਰ ਵਿੱਚ ਕਿਹਾ 'ਹਾਂ, ਹਾਂ, ਇੱਕ ਇਸਤ੍ਰੀ ਉੱਤੇ ਵਾਰ ਕਰਕੇ ਕਾਇਰ ਅਖਵਾਉਣ ਨਾਲੋਂ ਇੱਕ ਬਹਾਦਰ ਦੇ ਨਾਲ ਲੜ ਕੇ ਮਰਨਾ ਚੰਗਾ ਹੈ।'

ਅਕਬਰ ਨੇ ਕੋਈ ਉੱਤਰ ਨਾ ਦਿੱਤਾ, ਉਸੇ ਤਲਵਾਰ