ਪੰਨਾ:ਦਲੇਰ ਕੌਰ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੮ )

ਪ੍ਰੇਮ ਨਿਭ ਨਹੀਂ ਸਕਦਾ, ਸੁਣੋ! ਪ੍ਰੇਮ ਦੀ ਮੰਜ਼ਲ ਪੂਰੀ ਕਰ ਚੁੱਕੇ ਵਿਦਵਾਨਾਂ ਨੇ ਪ੍ਰੇਮ ਦੀਆਂ ਚਾਰ ਕਿਸਮਾਂ ਬਣਾਈਆਂ ਹਨ, ਜਿਨ੍ਹਾਂ ਵਿੱਚੋਂ ਸਾਰਿਆਂ ਨਾਲੋਂ ਉੱਚੀ ਕਿਸਮ "ਇਸ਼ਕ ਜ਼ਾਤੀ" (ਵਾਸ਼ਨਾ ਰਹਿਤ ਪ੍ਰੇਮ) ਲਿਖੀ ਹੈ।

ਬਹਾਦਰ ਸਿੰਘ-ਇਸ਼ਕ ਜ਼ਾਤੀ ਦੇ ਕੀ ਲੱਖਨ ਹਨ?

ਜ਼ੈਨਬ-ਜੋ ਪ੍ਰੇਮ ਬਿਨਾਂ ਕਿਸੇ ਸਬੱਬ ਦੇ, ਬਿਨਾਂ ਕਿਸੇ ਚਾਹ ਦੇ ਅਤੇ ਬਿਨਾ ਕਿਸੇ ਲਾਲਚ ਦੇ ਕੀਤਾ ਜਾਵੇ, ਉਸ ਨੂੰ ਇਸ਼ਕ ਜ਼ਾਤੀ ਕਹਿੰਦੇ ਹਨ।

ਬਹਾਦਰ ਸਿੰਘ-ਠੀਕ ਹੈ, ਤਾਂ ਕੀ ਤੁਹਾਡਾ ਖਯਾਲ ਹੈ ਕਿ ਤੁਹਾਡਾ ਪ੍ਰੇਮ ਏਸ ਦਰਜੇ ਦਾ ਹੈ?

ਜ਼ੈਨਬ-ਹਾਂ।

ਬਹਾਬਰ ਸਿੰਘ-ਝੂਠ, ਜੇ ਤੁਹਾਡਾ ਪਰੇਮ ਵਾਸ਼ਨਾ ਰਹਿਤ ਹੈ ਤਾਂ ਤੁਸੀਂ ਨਿਕਾਹ ਤੇ ਜ਼ੋਰ ਕਿਉਂ ਦੇਂਦੇ ਹੋ?

ਜ਼ੈਨਬ ਏਹ ਤਾਂ ਇਕ ਰਸਮ ਹੈ।

ਬਹਾਦਰ ਸਿੰਘ-ਨਹੀ, ਤੁਹਾਡਾ ਪਰੇਮ ਕਾਮਨਾ ਨਾਲ ਭਰਪੂਰ ਹੈ। ਤੁਹਾਡੇ ਪਰੇਮ ਦੇ ਅੰਦਰ ਖਾਹਸ਼ ਹੈ, ਤੁਹਾਡਾ ਪਰੇਮ ਜ਼ਾਤੀ ਨਹੀਂ 'ਸਿਫਤੀ' ਹੈ। ਜਿਸ ਸਿਫਤ ਕਰਕੇ ਤੁਸੀਂ ਮੇਰੇ ਨਾਲ ਪਰੇਮ ਕਰਦੇ ਹੋ ਜੇ ਓਹ ਨ ਰਹੀ ਤਾਂ ਪਰੇਮ ਵੀ ਨਹੀਂ ਰਹੇਗਾ।

ਜ਼ੈਨਬ-ਹਾਇ, ਮੈਂ ਕੀ ਕਰਾਂ? ਤੁਹਾਡੀਆਂ ਗੱਲਾਂ ਦਾ ਕੀ ਉੱਤਰ ਦੇਵਾਂ?

ਬਹਾਦਰ ਸਿੰਘ--ਜੇ ਕੋਈ ਉਤਰ ਹੈ ਤਾਂ ਦੇਵੋ।

ਜ਼ੈਨਬ-ਤਹਾਡੇ ਖਯਾਲ ਵਿਚ ਤਾਂ ਪਰੇਮ ਕੋਈ ਚੀਜ਼