ਪੰਨਾ:ਦਲੇਰ ਕੌਰ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੯੨ )

ਏਹ ਪਰੇਮ ਦਿਖਾਈ ਦੇਣ ਵਾਲੀ ਚੀਜ਼ ਨਾਲ ਹੈ। ਗੁਰੂ ਸਾਹਿਬ ਫਰਮਾਉਂਦੇ ਹਨ "ਜੋ ਦੀਸੈ ਸੋ ਸਗਲ ਬਿਨਾਸੈ" ਹਰੇਕ ਦਿੱਸਨ ਵਾਲੀ ਚੀਜ਼ ਬਿਨਸਨੀ ਹੈ, ਬਿਨਸਨ ਵਾਲੀ ਚੀਜ਼ ਦਾ ਪਰੇਮ ਵੀ ਬਿਨਸਨ ਵਾਲਾ ਹੋਣਾ ਹੋਯਾ, ਇਸੇ ਕਰਕੇ ਓਸ ਚੀਜ਼ ਦਾ ਪਰੇਮ ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ, ਇਕਰਸ ਰਹਿੰਦਾ ਹੈ, ਕਿਉਂਕਿ ਓਹ ਚੀਜ਼ ਇਕਰਸ ਰਹਿੰਦੀ ਹੈ, ਕਦੇ ਨਹੀਂ ਬਿਨਸਦੀ।,

ਜ਼ੈਨਬ ਆਹ! ਮੇਰੇ ਕਲੇਜੇ ਵਿਚ ਧੂਹ ਪੈ ਰਹੀ ਹੈ।

ਬਹਾਦਰ ਸਿੰਘ-ਹੁਣ ਕੋਈ ਸ਼ੰਕਾ ਤਾਂ ਨਹੀਂ ਰਿਹਾ?

ਜ਼ੈਨਬ-ਤੁਸੀ ਏਸ ਅਸੂਲ ਦੀ ਰਤਾ ਹੋਰ ਵਿਆਖਯਾ ਕਰੋ।

ਬਹਾਦਰਸਿੰਘ-ਏਹਗੱਲ ਤਾਂ ਸਮਝ ਵਿਚ ਆ ਗਈ, ਕਿ ਪਰੇਮ ਓਸੇ ਚੀਜ਼ ਨਾਲ ਕਰੀਦਾ ਹੈ ਜੋ ਬਿਨਸਨ ਵਾਲੀ ਨਾ ਹੋਵੇ ਤੇ ਓਹ ਚੀਜ਼ ਕੇਵਲ ਇਕ ਹੈ, ਜਿਸਨੂੰ ਲੋਕ ਰੱਬ, ਖੁਦਾ, ਪ੍ਰਮੇਸ਼ਰ, ਵਾਹਿਗੁਰੂ ਆਦਿ ਦੇ ਵੱਖੋ ਵੱਖਰੇ ਨਾਮਾਂ ਨਾਲ ਯਾਦ ਕਰਦੇ ਹਨ। ਹੁਣ ਬਾਕੀ ਰਹੀ ਇਹ ਗੱਲ ਕਿ ਉਸ ਨਾਲ ਪਰੇਮ ਕਿਸਤਰ੍ਹਾਂ ਕੀਤਾ ਜਾਵੇ?

ਜ਼ੈਨਬ - ਹਾਂ ਹਾਂ, ਏਹੋ ਗੱਲ।

ਬਹਾਦਰ ਸਿੰਘ-ਇਹ ਗੱਲ ਤਾਂ ਬਹੁਤ ਸੁਖਾਲੀ ਹੈ, ਕਿਸੇ ਆਦਮੀ ਨਾਲ ਪਰੇਮ ਰੱਖਣ ਵਾਲਾ ਇਹ ਦੇਖਦਾ ਹੈ, ਕਿ ਕੇਹੜੀਆਂ ਗੱਲਾਂ ਨਾਲ ਮੇਰਾ ਪ੍ਰੀਤਮ ਪ੍ਰਸੰਨ ਹੁੰਦਾ ਹੈ, ਓਹ ਓਹੋ ਗੱਲਾਂ ਕਰਕੇ ਉਸਨੂੰ ਪ੍ਰਸੰਨ ਕਰਦਾ ਹੈ, ਜਿਹਾ ਕਿ ਜੇ ਕਿਸੇ ਦਾ ਪ੍ਰੀਤਮ ਰੁਪਏ ਨਾਲ ਪ੍ਰਸੰਨ ਹੋਣ ਵਾਲਾ ਹੋਵੇ ਤਾਂ ਓਹ ਜਿਸ ਤਰ੍ਹਾਂ ਵੀ ਹੋ ਸਕੇ