ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ )

ਜ਼ੈਨਬ-ਹੱਛਾ! ਮੈਂ ਏਸ ਮੁਰਸ਼ਦ ਪਾਸ ਕਿਸ ਤਰ੍ਹਾਂ ਪਹੁੰਚ ਸਕਦੀ ਹਾਂ?

ਬਹਾਦਰ ਸਿੰਘ-ਇਹ ਸਤਿਗੁਰੂ ਦੇਹ ਕਰਕੇ ਤਾਂ ਹੁਣ ਏਸ ਸੰਸਾਰ ਵਿਚ ਨਹੀਂ ਹਨ, ਪਰ ਉਨ੍ਹਾਂ ਦੀ ਆਤਮਾਂ ਸਾਰੇ ਸੰਸਾਰ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਸਿੱਖ ਬਣਨ ਲਈ ਉਨ੍ਹਾਂ ਦੀ ਆਗਯਾ ਅਨੁਸਾਰ ਉਨ੍ਹਾਂ ਦਾ ਅੰਮ੍ਰਤ ਛਕਣਾ ਪੈਂਦਾ ਹੈ, ਅਤੇ ਉਨ੍ਹਾਂ ਦੀ ਸਿੱਖਯਾ ਪ੍ਰਾਪਤ ਕਰਨ ਲਈ ਜਦ ਲੋੜ ਪਵੇ ਉਨ੍ਹਾਂ ਦੀ ਦੇਹ "ਸ੍ਰੀ ਗੁਰੁ ਗ੍ਰੰਥ ਸਾਹਿਬ ਜੀ" ਨਾਲ ਗੱਲ ਬਾਤ ਕਰਕੇ ਜੋ ਜੀ ਚਾਹੇ ਪੁੱਛ ਸਕੀਦਾ ਹੈ।

ਜ਼ੈਨਬ- ਹੱਛਾ, ਤਾਂ ਕੀ ਮੈਂ ਏਸ ਯੋਗ ਸਮਝੀ ਜਾ ਸਕਦੀ ਹਾਂ, ਕਿ ਮੈਨੂੰ ਅੰਮ੍ਰਿਤ ਛਕਾਇਆ ਜਾਵੇ?

ਬਹਾਦਰ ਸਿੰਘ-ਕਿਉਂ ਨਹੀਂ? ਸਤਿਗੁਰ ਦਾ ਅੰਮ੍ਰਤ ਹਰੇਕ ਪ੍ਰਾਣੀ ਮਾਤ੍ਰ ਛਕ ਸਕਦਾ ਹੈ।

ਜ਼ੈਨਬ-ਅੰਮ੍ਰਿਤ ਛਕਣ ਲਈ ਕਿੱਥੇ ਜਾਣਾ ਪੈਂਦਾਹੈ?

ਬਹਾਦਰ ਸਿੰਘ-ਕਿਤੇ ਵੀ ਨਹੀਂ, ਪੰਜਾਂ ਵਿਚ ਆਪ ਸਤਿਗੁਰੂ ਪ੍ਰਤੱਖ ਹੁੰਦੇ ਹਨ, ਜਿੱਥੇ ਪੰਜ ਸਿੰਘ ਇਕੱਠੇ ਹੋਣ, ਓਥੇ ਹੀ ਅੰਮ੍ਰਿਤ ਤਿਆਰ ਕਰਕੇ ਅਧਿਕਾਰੀ ਨੂੰ ਛਕਾ ਸਕਦੇ ਹਨ।

ਜ਼ੈਨਬ-ਫੇਰ ਮੈਨੂੰ ਹੁਣੇ ਹੀ ਛਕਾ ਦੇਵੋ।

ਬਹਾਦਰ ਸਿੰਘ-ਹਾਲਾਂ ਮੈਂ ਤੁਹਾਨੂੰ ਗੁਰਮੰਤ੍ਰ ਦੱਸਦਾ ਹਾਂ, ਹਰ ਵੇਲੇ ਇਸਦਾ ਪਾਠ ਕਰਦੇ ਰਹੋ, ਦੋ ਚਾਰ ਦਿਨ ਤੱਕ ਅੰਮ੍ਰਤ ਛਕਾ ਦਿੱਤਾ ਜਾਵੇਗਾ। ਹਾਂ ਸੱਚ ਜੇ ਤੁਸੀ ਚਾਹੋ ਤਾਂ ਅੰਮ੍ਰਿਤ ਛਕਾਕੇ ਤੁਹਾਡਾ ਕਿਸੇ ਕੁਆਰੇ