(੩੬)
ਸੋਖੰ ਨ ਦ੍ਰੋਹੰ ਨ ਮੋਹੰ॥ ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ॥ ੭॥ ਪ੍ਰੇਯੰ ਪਵਿਤ੍ਰੰ ਪੁਨੀਤੰ ਪੁਰਾਣੰ॥ ਅਜੋਯੰ ਅਭੇਯੰ ਭਵਿਖੰ ਭਵਾਣੰ॥ ਨ ਰੋਗੰ ਨ ਸੋਗੰ ਸੁਨਿਤਯੰ ਨਵੀਨੰ॥ ਅਜਾਯੰ ਸਹਾਯੰ ਸਪਰਮੰ ਪ੍ਰਬੀਨੰ॥ ੮॥ ਸੁਭੁਤੰ ਭਵਿਖੰ ਭਵਾਨੰ ਭਵੇਯੰ॥ ਨਮੋ ਨਿਰਬਿਕਾਰੰ ਨ ਮੋਨਿ ਰਜੁ ਰੇਯੰ॥ ਨਮੋ ਦੇਵ ਦੇਵੰ ਨਮੋ ਰਾਜਰਾਜੰ॥ ਨਿਰਾਲੰਬ ਨਿਤਯੰ ਸਰਾਜਾ ਧਿਰਾਜੰ ॥ ੯॥ ਅਲੇਖੰ ਅਭੇਖੰ ਅਭੁਤੰ ਅਦ੍ਵੈਖੰ॥ ਨ ਰਾਗੰ ਨ ਰੰਗ ਨ ਰੂਪੰ ਨ ਰੇਖੰ॥ ਮਹਾਦੇਵ ਦੇਵੰ ਮਹਾ ਜੋਗ ਜੋਗੰ॥ ਮਹਾ ਕਾਮ ਕਾਮੰ ਮਹਾ ਭੋਗ ਭੋਗੰ॥੧੦॥ ਕਹੂੰ ਰਾਜਸੰ ਤਾਮਸੰ ਸਾਂਤ ਕੇਯੰ॥ ਕਹੂੰ ਨਾਰ ਕੋ ਰੂਮ ਧਾਰੇ ਨਰੇਯੰ॥ ਕਹੂੰ ਦੇਵੀਯੰ ਦੇਵਭੰ ਤਰੂਪੰ॥ ਕਹੂੰ ਰੂਪ ਆਨੇਕ ਧਾਰੇ ਅਨੂਪੰ॥੧੧॥ ਕਹੂੰ ਫੂਲ ਹ੍ਵੈਕੈ ਭਲੇ ਰਾਜ ਫੂਲੇ॥ ਕਹੂੰ ਭਵਰ ਹ੍ਵੈਕੈ ਭਲੀ ਭਾਤਿ ਭੂਲੇ॥ਕਹੂੰ ਪਵਨ ਹ੍ਵੈਕੈ ਬਹੈ ਬੇਗ ਐਸੇ॥ ਕਹੇ ਮੋਨਿ ਆਵੈ ਕਥੋ ਤਾਹਿ ਕੈਸੇ॥੧੨॥ ਕਹੂੰ ਨਾਦ ਹ੍ਵੈਕੈ ਭਲੀ ਭਾਂਤਿ ਬਾਜੇ॥ ਕਹੂੰ ਪਾਰਧੀ ਹ੍ਵੈ ਧਰੇ ਬਾਨ ਰਾਜੇ॥ ਕਹੂੰ ਮ੍ਰਿਗਵੈ ਹ੍ਵੈਕੇ ਭਲੀ ਭਾਂਤਿ ਮੋਹੇ॥ ਕਹੂੰ ਕਾਮ ਕੀ ਜਿਉਂ ਧਰੇ ਰੂਪ ਸੋਹੇ॥੧੩॥ ਨਹੀ ਜਾਨ ਜਾਈ ਕਛੁ ਰੁਪ ਰੇਖੰ॥ ਕਹਾ ਬਾਸ ਤਾ ਕੋ ਫਿਰੈ ਕਉਨ ਭੇਖੰ॥ ਕਹਾ ਨਾਮ ਤਾ ਕੋ ਕਹਾ ਕੋ ਕਹਾਵੈ॥ ਕਹਾ ਮੈ ਬਖਾਨੋ ਕਹੇ ਮੋ ਨ ਆਵੈ॥੪॥ ਨ ਤਾਕੋ ਕੋਈ ਤਾਤ ਮਾਤੰ ਨ ਭਾਯੰ॥ ਨ ਪੁਤ੍ਰੰ ਨ ਪੌਤ੍ਰੰ ਨ ਦਾਯਾ ਨ ਦਾਯੰ ॥ ਨ ਨੇਹੰ ਨ ਗੇਹੰ ਨ ਸੈਨੰ ਨ ਸਾਥੰ॥ ਮਹਾਰਾਜੰ ਮਹਾ ਨਾਥ ਨਾਥੰ॥੧੫॥ ਪਰਮੰ ਪੁਰਾਨੰ ਪਵਿਤ੍ਰੰ ਪਰੇਯੰ॥ ਅਨਾਦੰ ਅਨੀਲੰ ਅਸੰਭੰ ਅਜੇਯੰ॥ ਅਭੇਦੰ ਅਛੇਦੰ ਪਵਿਤ੍ਰੰ ਪ੍ਰਮਾਥੰ॥ ਮਹਾਦੀਨ ਦੀਨੰ ਮਹਾਨਾਥ ਨਾਥੰ॥ ੧੬॥ ਅਦਾਗੰ ਅਦੱਗੰ ਅਲੇਖੰ ਅਭੇਖੰ॥ ਅਨੰਤੰ ਅਨੀਲੰ ਅਰੂਪੰ ਅਦ੍ਵੈਖੰ॥ ਮਹਾਂ ਤੇਜ ਤੇਜੰ ਮਹਾਂ ਜ੍ਵਾਲ ਜੁਵਾਲੰ॥ ਮਹਾਂ ਮੰਤ੍ਰ ਮਤ੍ਰੰ ਮਹਾਂ ਕਾਲ ਕਾਲੰ॥ ੧੭॥ ਕਰੰ ਬਾਮ ਚਾਪਯੰ ਕ੍ਰਿਪਾਣੰ ਕਰਾਲੰ॥ ਮਹਾਂ ਤੇਜ ਤੇਜੰ ਬਿਰਾਜੈ ਬਿਸਾਲੰ॥ ਮਹਾਂ ਦਾੜ ਦਾੜੁੰ ਸੁ ਸੋਹੰ ਅਪਾਰੰ॥ ਜਿਨੈ ਚਰ ਬੀਯੰ ਜੀਵ ਜਗਯੰ ਹਜਾਰੰ॥੧੮॥ ਡਮਾ ਡੰਮ ਡੌਰੂ ਸਿਤਾਸੇਤ ਛੱਤ੍ਰੰ॥ ਹਾਹਾ ਹੂਹਹਾ ਸੰਝੀ ਮਾਝ-ਅੱਤ੍ਰੰ॥ ਮਹਾਂ ਘੋਰ ਸਬਦੰ ਬਜੇ ਸੰਖ ਐਸੰ ॥ ਪ੍ਰੈ ਕਾਲਕੀ ਕਾਲਕੀ ਜ੍ਵਾਲ ਜੈਸੰ॥ ੧੯॥ ਰਸਾਵਲਛੰਦ ॥ ਘਣੰ ਘੰਟ ਬਾਜੰ॥ ਧਣੰ ਮੇਘ ਲਾਜੰ॥ ਭਯੋ ਸੱਦ ਏਵੰ॥ ਹੜਿਯੋ ਨੀਰ ਧੇਵੰ॥੨॥ ਘੁਰੰ ਘੰਘਰੇਯੰ॥ ਧੁਣੰ ਨੇਵਰੇਯੰ॥ ਮਹਾਂਨਾਦੁ ਨਾਦੰ॥ ਸਰੰ ਨਿਰ ਬਿਖਾਦੰ॥ ੨੧॥ ਸਿਰੰ ਮਾਲ ਰਾਜੰ॥ ਲਖੇ ਰੁਦ੍ਰਲਾਜੰ ॥ ਸੁਭੇ ਚਾਰ ਚਿਤ੍ਰੰ ॥ ਪਰਮੰ ਪਵਿਤ੍ਰੰ ॥ ੨੨॥ ਮਹਾਂ ਗੁਰਜ ਗਰਜੰ॥ ਸੁ