ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਉਹ ਕੀ ਵੇਖਦਾ ਹੈ ਕਿ ਇਕ ਪੁਰਸ਼ ਧਰਤੀ ਤੇ ਸੁੱਤਾ ਹੋਇਆ ਹੈ ਤੇ ਇਕ ਸੱਪ ਉਸ ਦੀ ਗਰਦਨ ਦੇ ਦਵਾਲੇ ਕੁੰਡਲ ਮਾਰੀ ਪਿਆ ਹੈ। ਸੱਪ ਅਰਜਨ ਨੂੰ ਵੇਖ ਕੇ ਭਜ ਕੇ ਇਕ ਝਾੜੀ ਵਿਚ ਛੁਪ ਗਿਆ। ਅਰਜਨ ਨੇ ਨੇੜੇ ਜਾਕੇ ਵੇਖਿਆ ਜੋ ਇਕ ਸੇ਼ਰਨੀ ਸੁੱਤੇ ਪਏ ਪੁਰਸ਼ ਤੇ ਝਪਟਾ ਮਾਰਨ ਨੂੰ ਤਿਆਰ ਖੜੀ ਹੈ, ਕੇਵਲ ਉਸ ਦੇ ਜਾਗਣ ਜਾਂ ਹਿਲਣ ਜੁਲਣ ਦੀ ਉਡੀਕ ਵਿਚ ਹੈ ਤਾਂ ਜੁ ਉਸ ਨੂੰ ਨਿਸਚਾ ਹੋ ਜਾਏ ਜੋ ਉਹ ਜੀਂਂਵਦਾ ਹੈ। ਜਦੋਂ ਅਰਜਨ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂ ਜੁ ਉਹ ਪੁਰਸ਼ ਉਸ ਦਾ ਵੱਡਾ ਭਰਾ ਸੀ ਜਿਸ ਦੇ ਹੱਥੋਂ ਤੰਗ ਹੋ ਕੇ ਉਹ ਅੱਜ ਜੰਗਲ ਦੀ ਮਿੱਟੀ ਪਿਆ ਛਾਣਦਾ ਸੀ। ਪਹਿਲਾਂ ਤਾਂ ਉਸ ਦੇ ਦਿਲ ਵਿਚ ਭਰਾ ਨੂੰ ਆਪਣੀ ਕਿਸਮਤ ਤੇ ਛੱਡ ਕੇ ਆਪਣੀ ਜਾਨ ਬਚਾਉਣ ਦਾ ਖ਼ਿਆਲ ਆਇਆ, ਪਰੰਤੂ ਝਟ ਪਟ ਹੀ ਉਸ ਦੇ ਖੂਨ ਨੇ ਉਛਾਲਾ ਖਾਧਾ ਤੇ ਉਸ ਨੇ ਤਲਵਾਰ ਧੂਹ ਕੇ ਸ਼ੇਰਨੀ ਤੇ ਵਾਰ ਕੀਤਾ। ਸ਼ੇਰਨੀ ਨੇ ਝਪੱਟਾ ਮਾਰਿਆ ਤੇ ਆਪਣੇ ਤਿੱਖੇ ਪੰਜੇ ਨਾਲ ਉਸ ਦੀ ਇਕ ਬਾਹ ਨੂੰ ਲਹੂ ਲੁਹਾਨ ਕਰ ਦਿੱਤਾ, ਪਰ ਅਖ਼ੀਰ ਜਿੱਤ ਅਰਜਨ ਦੀ ਹੀ ਰਹੀ ਤੇ ਸ਼ੇਰਨੀ ਭਾਰੀ ਸੱਟ ਖਾ ਕੇ ਮਰ ਗਈ। ਇਸ ਰੌਲੇ ਰੱਪੇ ਵਿਚ ਭਰਾ ਦੀ ਅੱਖ ਭੀ ਖੁਲ੍ਹ ਗਈ। ਜਦੋਂ ਉਸ ਨੇ ਵੇਖਿਆ ਜੋ ਉਸੇ ਭਰਾ ਨੇ ਜਿਸ ਨੂੰ ਉਹ ਜੀਂਵਦਾ ਸਾੜ ਕੇ ਮੁਕਾਣਾ ਚਾਹੁੰਦਾ ਸੀ, ਕਿਵੇਂ ਆਪਣੀ ਜਾਨ ਜੋਖੋਂ ਵਿਚ ਪਾ ਕੇ ਉਸ ਨੂੰ ਲਹੂ ਦੀ ਤਿਹਾਈ ਸ਼ੇਰਨੀ ਤੋਂ ਬਚਾਇਆ ਹੈ, ਉਹ ਆਪਣੇ ਦਿਲ ਵਿਚ ਡਾਢਾ ਸ਼ਰਮਿੰਦਾ ਹੋਇਆ ਤੇ ਹੱਥ ਜੋੜ ਕੇ ਅਰਜਨ ਕੋਲੋਂ ਆਪਣੀ ਭੁਲ ਦੀ ਖ਼ਿਮਾ ਮੰਗੀ। ਅਰਜਨ ਨੇ ਵੱਡੀ ਖ਼ੁਸ਼ੀ ਨਾਲ ਉਸ ਦੇ ਪਾਪ ਨੂੰ ਬਖ਼ਸ਼ ਦਿੱਤਾ ਤੇ ਇਸ ਘਟਨਾ ਦੇ ਮਗਰੋਂ ਉਹ ਦੋਵੇਂ ਸੱਚੇ ਭਰਾ ਬਣ ਕੇ ਰਹਿਣ ਲੱਗੇ।
-੧੦੮-