ਪੰਨਾ:ਦਸ ਦੁਆਰ.pdf/135

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਵਲ ਪੈ ਗਏ ਤੇ ਉਨ੍ਹਾਂ ਨੇ ਆਖ ਦਿਤਾ ਕਿ ਇਹੋ ਜਿਹਾ ਖੁਸ਼ ਰਹਿਣਾ ਬੰਦਾ ਕਿਤਨੀਆਂ ਮੁੱਦਤਾਂ ਮਗਰੋਂ ਉਨ੍ਹਾਂ ਨੇ ਵੇਖਿਆ ਹੈ।

ਜਦੋਂ ਆਪੋ ਵਿਚ ਹੋਰ ਵੀ ਖੁਲ੍ਹ ਗਏ ਤਾਂ ਉਸ ਨੇ ਆਖਿਆ, “ਮਿਤ੍ਰ ਜੀਉ, ਮੈਂ ਤੁਹਾਨੂੰ ਕਿਸ ਨਾਉਂ ਨਾਲ ਬੁਲਾਵਾਂ ?"

ਮੁਸਾਫ਼ਰ ਨੇ ਕਿਹਾ, "ਤੁਸੀਂ ਵੇਖਦੇ ਹੋ ਮੈਂ ਹਰ ਗੱਲ ਵਿਚ ਫੁਰਤੀ ਕਰਦਾ ਹਾਂ, ਸੋ ਜੇ ਕਦੇ ਤੁਸੀਂ ਮੈਨੂੰ 'ਪਾਰਾ’ ਸੱਦੋ ਤਾਂ ਇਹ ਨਾਉਂ ਠੀਕ ਫੱਬੇਗਾ।"

ਫੂਲਾ ਸਿੰਘ ਨੇ ਮੁਸਾਫ਼ਰ ਦੇ ਚਿਹਰੇ ਵਲ ਵੇਖਦੇ ਹੋਏ, ਜੋ ਕਿਧਰੇ ਮਖੌਲ ਹੀ ਤਾਂ ਨਹੀਂ ਪਿਆ ਕਰਦਾ, ਦੁਹਰਾ ਕੇ ਆਖਿਆ, "ਪਾਰਾ ! ਪਾਰਾ ! ਇਹ ਡਾਢਾ ਓਪਰਾ ਨਾਉਂ ਹੈ ਤੇ ਤੁਹਾਡੇ ਸਾਥੀ ਦਾ ਕੀ ਨਾਉਂ ਹੈ ? ਕੀ ਉਨ੍ਹਾਂ ਦਾ ਨਾਉਂ ਵੀ ਇਹੋ ਜਿਹਾ ਹੀ ਓਪਰਾ ਹੈ।"

ਪਾਰਾ ਨੇ ਗੰਭੀਰਤਾ ਨਾਲ ਆਖਿਆ ਜਿਵੇਂ ਕੋਈ ਭੇਤ ਦੱਸ ਰਿਹਾ ਹੈ, "ਜੇ ਉਸ ਦਾ ਨਾਉਂ ਪੁੱਛਣਾ ਜੇ ਤਾਂ ਬੱਦਲਾਂ ਦੀ ਗਰਜ ਨੂੰ ਪੁੱਛੋ, ਹੋਰ ਤਾਂ ਕੋਈ ਆਵਾਜ਼ ਇਤਨੀ ਉਚੀ ਨਹੀਂ ਹੋ ਸਕਦੀ ਹੈ।"

ਰੱਬ ਜਾਣੇ ਮੁਸਾਫ਼ਰ ਨੇ ਇਹ ਗੱਲ ਹਾਸੇ ਵਿਚ ਆਖੀ ਜਾਂ ਸੱਚ ਮੁੱਚ, ਪਰ ਫੂਲਾ ਸਿੰਘ ਦਾ ਦਿਲ ਜ਼ਰੂਰ ਸਹਿਮ ਜਾਂਦਾ, ਜੇ ਕਦੇ ਉਸ ਦੇ ਮੁਖੜੇ ਤੋਂ ਉਸ ਨੂੰ ਇਹ ਨਾ ਪਰਤੀਤ ਹੁੰਦਾ ਕਿ ਇਹ ਕੋਈ ਨੇਕ ਤੇ ਭਲਾ ਪੁਰਸ਼ ਹੈ। ਹਾਂ, ਇਸ ਵਿਚ ਕੋਈ ਸੰਦੇਹ ਨਹੀਂ ਸੀ ਜੋ ਉਸ ਦੇ ਖ਼ਿਆਲ ਵਿਚ ਇਹ ਕੋਈ ਮਹਾਤਮਾ ਸੀ, ਜਿਸ ਨੇ ਇਸ ਭੇਸ ਵਿਚ ਉਨ੍ਹਾਂ ਦੇ ਘਰ ਚਰਨ ਪਾਏ ਸਨ। ਜਦੋਂ ਇਹ ਮੁਸਾਫ਼ਰ ਗੱਲ ਕਰਦਾ ਸੀ, ਇਹੋ ਜਿਹੀ ਗਹਿਰ ਗੰਭੀਰਤਾ ਨਾਲ ਬੋਲਦਾ ਸੀ ਕਿ ਫੂਲਾ ਸਿੰਘ ਆਪ ਮੁਹਾਰੇ ਹੀ ਉਸ ਨੂੰ ਆਪਣਾ ਦਿਲ ਦਾ ਸਾਰਾ ਭੇਤ ਦੱਸਣ ਤੇ ਮਜਬੂਰ ਹੋ ਜਾਂਦਾ ਸੀ। ਗੱਲ ਵੀ ਠੀਕ ਹੈ, ਜਦੋਂ ਕੋਈ ਪੁਰਸ਼ ਕਿਸੇ ਆਪਣੇ ਤੋਂ ਸਿਆਣੇ ਨੂੰ ਮਿਲਦਾ ਹੈ, ਜਿਹੜਾ ਉਸ ਦੀ ਨੇਕੀ ਬਦੀ ਨੂੰ ਸਮਝ ਸਕਦਾ ਹੈ ਤੇ

-੧੩੧-