ਪੰਨਾ:ਦਸ ਦੁਆਰ.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਗੋਡਿਆਂ ਵਿਚ ਪਿਆਰ ਨਾਲ ਆਪਣੀਆਂ ਨਿਕੀਆਂ ਨਿੱਕੀਆਂ ਬਾਹਵਾਂ ਪਾ ਲਈਆਂ। ਉਸ ਨੇ ਚੁਕ ਕੇ ਉਸ ਦੇ ਮਥੇ ਨੂੰ ਚੁੰਮਿਆ ਤੇ ਇਹ ਸਮਝ ਕੇ ਜੋ ਇਸ ਬੱਚੀ ਦਾ ਪ੍ਰੇਮ ਕੰਚਨ ਛੋਹ ਤੋਂ ਹਜ਼ਾਰਾਂ ਦਰਜੇ ਵਧ ਕੀਮਤੀ ਹੈ, ਬੋਲਿਆ, “ਮੇਰੀ ਲਾਡਲੀ ਲਾਡਲੀ ਸੋਨੀ!!"

ਪਰ ਸੋਨੀ ਨੇ ਕੋਈ ਉਤਰ ਨਾ ਦਿਤਾ।

ਹਾਏ ਕਹਿਰ ! ਇਹ ਕੀ ਹੋ ਗਿਆ ਹੈ, ਉਸ ਓਪਰੇ ਜੀਵਨ ਦਾ ਵਰ ਕਿਤਨਾ ਕੁ ਹਾਨੀਕਾਰਕ ਸੀ। ਮਾਇਆ ਦਾਸ ਦੇ ਹੋਠਾਂ ਨੇ ਸੋਨੀ ਦੇ ਮਥੇ ਨੂੰ ਛੋਹਿਆ ਹੀ ਸੀ ਜੋ ਸੋਨੀ ਹੋਰ ਦੀ ਹੋਰ ਹੋ ਗਈ। ਉਸ ਦਾ ਗੁਲਾਬ ਦੇ ਫੁੱਲ ਵਾਂਗੂੰ ਖਿੜਿਆ ਹੋਇਆ ਲਾਲ ਮੁਖੜਾ ਇਕ ਅੱਖ ਦੇ ਫਰਕਨ ਵਿਚ ਹੀ ਪੀਲਾ ਹੋ ਗਿਆ ਸੀ ਤੇ ਪੀਲੀਆਂ ਪੀਲੀਆਂ ਗਲ੍ਹਾਂ ਤੇ ਪੀਲੇ ਪੀਲੇ ਅਥਰੂੰ ਜੰਮੇ ਹੋਏ ਦਿਸਦੇ ਸਨ। ਉਸ ਦੇ ਸੁੰਦਰ ਕਾਲੇ ਕੇਸ ਵੀ ਓਸੇ ਰੰਗ ਵਿਚ ਰੰਗੇ ਪਏ ਸਨ ਤੇ ਉਸ ਦਾ ਨਰਮ ਤੇ ਸੁੰਦਰ ਸਰੀਰ ਪਿਤਾ ਦੀ ਗੋਦੀ ਵਿਚ ਹੀ ਸਖ਼ਤ ਹੋ ਗਿਆ ਸੀ। ਹਾਏ ਜੁਲਮ ਹਾਏ ਕਹਿਰ ! ਮਾਇਆ ਦਾਸ ਆਪ ਹੀ ਇਸ ਨਾ ਮਿਟਣ ਵਾਲੀ ਕਾਮਣਾ ਦਾ ਸ਼ਿਕਾਰ ਹੋ ਗਿਆ ਸੀ ਤੇ ਸੋਨੀ ਹੁਣ ਮਾਇਆ ਦਾਸ ਦੀ ਜੀਂਂਉਦੀ ਜਾਗਦੀ ਪੁੱਤਰੀ ਨਹੀਂ ਸੀ, ਸਗੋਂ ਸੋਨੇ ਦਾ ਨਿਕਾ ਜਿਹਾ ਚਮਕਦਾ ਦਮਕਦਾ ਬੁੱਤ ਸੀ।

ਜਦੋਂ ਮਾਇਆ ਦਾਸ ਅਤੀ ਪਰਸੰਨ ਹੁੰਦਾ, ਉਹ ਆਖਦਾ ਹੁੰਦਾ ਸੀ, ਜੋ ਸੋਨੀ ਸਚਮੁੱਚ ਸੋਨਾ ਹੈ। ਅਜ ਉਹ ਗਲ ਅੱਖਰ ਅੱਖਰ ਪੂਰੀ ਹੋ ਗਈ ਸੀ, ਪਰ ਉਸ ਦੇ ਦਿਲ ਦੀ ਨ ਪੁਛੋ। ਹੁਣ ਜਦੋਂ ਉਹ ਆਪਣਾ ਸਭ ਕੁਝ ਗਵਾ ਚੁੱਕਾ, ਉਸ ਨੂੰ ਹੋਸ਼ ਆਈ ਜੋ ਉਹ ਪਿਆਰ ਕਰਨ ਵਾਲਾ ਹਿਰਦਾ ਉਸ ਸੋਨੇ ਦੇ ਢੇਰ ਤੋਂ ਵਧੀਕ ਕੀਮਤੀ ਹੈ, ਜਿਹੜਾ ਧਰਤੀ ਤੋਂ ਅਸਮਾਨ ਤੋੜੀ ਲਾਇਆ ਜਾਵੇ।

-੧੭੩-