ਸੀ, ਜੋ ਓਹ ਚੋਰ ਨਹੀਂ, ਕੇਵਲ ਸਤੀਸ਼ ਤੋਂ ਬਦਲਾ ਲੈਣ ਲਈ ਹੀ ਉਸ ਨੇ ਦਵਾਤ ਲੀਤੀ ਹੈ ਤੇ ਮੌਕਾ ਪਾ ਕੇ ਦਰਿਆ ਵਿਚ ਸੁਟਣ ਦਾ ਖ਼ਿਆਲ ਰਖਦਾ ਹੈ? ਉਸ ਦਾ ਦਿਲ ਚੀਕ ਉੱਠਿਆ, 'ਮੈਂ ਚੋਰ ਨਹੀਂ ਹਾਂ। ਚੋਰ ਨਹੀਂ ਹਾਂ!' ਫਿਰ ਉਹ ਕੀ ਸੀ? ਉਹ ਕੀ ਆਖ ਸਕਦਾ ਸੀ ਜੋ ਉਸ ਨੇ ਦਵਾਤ ਛੁਪਾਈ ਤਾਂ ਹੈ ਪਰ ਚੋਰ ਨਹੀਂ ਹੈ? ਉਹ ਕਦੇ ਕੀਰਾਂ ਨੂੰ ਨਿਸਚੇ ਨਹੀਂ ਕਰਾ ਸਕਦਾ ਸੀ ਜੇ ਉਸ ਨੂੰ ਟਪਲਾ ਲੱਗਾ ਹੈ ਜੋ ਉਹ ਚੋਰ ਹੈ। ਇਸ ਤੋਂ ਛੁਟ ਉਹ ਕਿਵੇਂ ਸਹਾਰ ਸਕਦਾ ਸੀ ਜੋ ਕੀਰਾਂ ਨੇ ਚੋਰ ਸਮਝ ਕੇ ਉਸਦੇ ਬਕਸ ਦੀ ਤਲਾਸ਼ੀ ਲੀਤੀ ਹੈ?
ਹੁਣ ਕੀਰਾਂ ਦੀ ਸੁਣੋ:-ਇਕ ਲੰਮਾ ਹਾਹੁਕਾ ਭਰ ਕੇ ਦਵਾਤ ਨੂੰ ਉਸੇ ਤਰ੍ਹਾਂ ਬਕਸ ਵਿਚ ਰਖ ਦਿਤਾ, ਜਿਵੇਂ ਉਹ ਆਪ ਹੀ ਚੋਟੀ ਸੀ। ਫਿਰ ਉਸ ਨੂੰ ਕਪੜਿਆਂ ਤੇ ਖਡੌਣਿਆਂ ਨਾਲ ਅਗੇ ਵਾਂਗ ਹੀ ਢਕ ਦਿਤਾ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਦਸ ਰੁਪਯੇ ਦਾ ਨੋਟ ਤੇ ਨਵੀਆਂ ਸੁਗ਼ਾਤਾਂ ਰਖ ਕੇ ਬਕਸ ਨੂੰ ਬੰਦ ਕਰ ਦਿਤਾ।
ਦੂਜੇ ਭਲਕ ਮੁੰਡਾ ਕਿਧਰੇ ਵੀ ਨ ਲਭੇ। ਪਿੰਡ ਵਾਲਿਆਂ ਨੂੰ ਪੁਛਿਆ, ਉਨ੍ਹਾਂ ਨੇ ਕਿਧਰੇ ਨਹੀਂ ਸੀ ਵੇਖਿਆ। ਪੁਲਸ ਨੂੰ ਖ਼ਬਰ ਦਿੱਤੀ ਪਰ ਕੋਈ ਪਤਾ ਨਾ ਚਲਿਆ। ਸ਼ਰਤ ਨੇ ਆਖਿਆ, "ਲੌ ਹੁਣ ਤਾਂ ਉਹ ਚਲਾ ਗਿਆ ਹੈ, ਆਓ ਜ਼ਰਾ ਕੁ ਉਸ ਦੇ ਬਕਸ ਨੂੰ ਤਾਂ ਵੇਖ ਲਵੀਏ!" ਪ੍ਰੰਤੂ ਕੀਰਾਂ ਅਗੇ ਵਾਂਗ ਹੀ ਆਪਣੀ ਜ਼ਿਦ ਤੇ ਅੜੀ ਰਹੀ ਤੇ ਬਕਸ ਨੂੰ ਹਥ ਵੀ ਨਾ ਲਾਉਣ ਦਿਤਾ। ਹਾਂ, ਸਮਾਂ ਪਾ ਕੇ ਬਕਸ ਨੂੰ ਆਪਣੇ ਕਮਰੇ ਵਿਚ ਮੰਗਾ ਕੇ ਦਵਾਤ ਕਢ ਕੇ ਉਸ ਨੇ ਦਰਿਆ ਵਿਚ ਸੁਟ ਦਿਤੀ।
ਸਾਰਾ ਟੱਬਰ ਘਰ ਚਲਾ ਗਿਆ, ਇਕ ਦਿਨ ਵਿਚ ਹੀ ਬਾਗ਼ ਸੁੰਞਾ ਹੋ ਗਿਆ, ਬਸ ਉਥੇ ਰਹਿ ਗਿਆ ਨੀਲਕੰਤਾ ਦਾ ਕੁੱਤਾ ਜਿਹੜਾ ਦਰਿਆ ਦੇ ਕੰਢੇ ਭੌਂਕਦਾ ਤੇ ਚੀਕਦਾ ਫਿਰਦਾ ਸੀ, ਮਾਨੋ ਵਿਛੋੜੇ ਵਿਚ ਤੜਪ ਤੜਪ ਕੇ ਇਸ ਦੀ ਜਾਨ ਨਿਕਲਣ ਲਗੀ ਹੈ।
-੪੬-