ਬਸੈਨੀਊ ਨੇ ਡੁਸਕਾਰੇ ਭਰਦਿਆਂ ਆਖਿਆ, “ਹਾਏ! ਜੇ ਮੈਨੂੰ ਇਹ ਪਤਾ ਹੁੰਦਾ ਤਾਂ ਮੈਂ ਵਿਆਹ ਹੀ ਨਾ ਕਰਦਾ! ਇਸ ਕਸਾਈ ਦੇ ਹਥੋਂ ਤੁਹਾਨੂੰ ਬਚਾਉਣ ਲਈ ਮੈਂ ਆਪਣਾ ਸਭ ਕੁਝ, ਘਰ ਘਾਟ ਧਨ ਦੌਲਤ, ਵਹੁਟੀ ਵੀ ਦੇਣ ਨੂੰ ਤਿਆਰ ਹਾਂ’’।
ਪੋਰਸ਼ੀਆ ਨੇ ਦਬੀ ਹੋਈ ਜ਼ਬਾਨ ਵਿਚ ਆਖਿਆ, "ਅਛਾ! ਜੇ ਕਿਧਰੇ ਵਹੁਟੀ ਦੇ ਕੰਨਾਂ ਤੋੜੀ ਇਹ ਗਲ ਪੁਜ ਗਈ, ਤਾਂ ਇਕ ਹੋਰ ਝਗੜਾ ਖੜਾ ਹੋ ਜਾਇਗਾ।”
ਹੁਣ ਪੋਰਸ਼ੀਆ ਨੇ ਸ਼ਾਈਲਾਕ ਵਲ ਮੁੜ ਕੇ ਆਖਿਆ, "ਸ਼ਾਈਲਾਕ! ਕੀ ਤੂੰ ਕਿਸੇ ਲਾਇਕ ਡਾਕਟਰ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੁ ਮਾਸ ਕਟਣ ਵੇਲੇ ਵਧੇਰੇ ਲਹੂ ਵਗਣ ਕਰ ਕੇ ਕਿਧਰੇ ਇਹ ਗ਼ਰੀਬ ਮਰ ਹੀ ਨਾ ਜਾਏ।"
ਸ਼ਾਈਲਾਕ ਨੇ ਆਖਿਆ, “ਇਹ ਸ਼ਰਤ ਕਿਥੇ ਲਿਖੀ ਹੋਈ ਹੈ?"
ਪੋਰਸ਼ੀਆ- "ਸ਼ਰਤ ਤਾਂ ਨਹੀਂ ਲਿਖੀ ਹੋਈ, ਪ੍ਰੰਤੂ ਇਤਨਾ ਰਬ ਵਾਸਤੇ ਹੀ ਸਹੀ।"
ਸ਼ਾਈਲਾਕ- "ਉਹ ਕੀ ਹੁੰਦਾ ਹੈ?"
ਅਦਾਲਤ ਅੰਦਰ ਜਿਤਨੇ ਲੋਕੀ ਸਨ, ਸਾਰੇ ਸ਼ਾਈਲਾਕ ਦੀ ਕਠੋਰਤਾ ਤੇ ਦੰਦ ਪਏ ਪੀਂਹਦੇ ਸਨ, ਪ੍ਰੰਤੂ ਕਾਨੂੰਨ ਕਿਸੇ ਨੂੰ ਕੁਝ ਕਰਨ ਨਹੀਂ ਸੀ ਦੇਂਦਾ। ਪੋਰਸ਼ੀਆ ਨੇ ਅਖ਼ੀਰ ਆਖਿਆ, "ਐਨਤੋਨੀਊ! ਤੂੰ ਆਪਣੀ ਛਾਤੀ ਨੰਗੀ ਕਰ ਦੇਹ। ਸ਼ਾਈਲਾਕ ਤੂੰ ਆਪਣਾ ਅੱਧ ਸੇਰ ਮਾਸ ਕਟ ਲੈ।"
ਸ਼ਾਈਲਾਕ ਦਾ ਲੂੰ ਲੂੰ ਖ਼ੁਸ਼ੀ ਵਿਚ ਖਿੜ ਗਿਆ ਤੇ ਛੁਰੀ ਹੱਥ ਵਿਚ ਲਈ ਕਾਹਲੀ ਕਾਹਲੀ ਅਗੇ ਵਧਿਆ। ਪ੍ਰੰਤੂ ਅਜੇ ਐਨਤੋਨੀਊ ਕੋਲ ਪੁਜਿਆ ਵੀ ਨਹੀਂ ਸੀ, ਜੋ ਪੋਰਸ਼ੀਆ ਨੇ ਗਰਜ ਕੇ ਆਖਿਆ, “ਸ਼ਾਈਲਾਕ, ਰਤੀ ਕੁ ਠਹਿਰ ਜਾ।" ਸ਼ਾਈਲਾਕ ਠਹਿਰ ਗਿਆ। ਐਨਤੋਨੀਊ ਹੈਰਾਨ ਹੋ ਉਸਦਾ ਮੂੰਹ ਤਕਣ ਲਗਾ
-੭੪-