ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/86

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕੁਝ ਪਤਾ ਨਾ ਲੱਗਾ, ਉਹ ਧਰਤੀ ਵਾਲੇ ਚਿਤ੍ਰ ਨੂੰ ਧਿਆਨ ਨਾਲ ਵੇਖ ਰਹੀ ਸੀ।

ਸਮੁੰਦਰ ਵਿਚ ਜ਼ੋਰ ਦਾ ਤੂਫ਼ਾਨ ਵਗ ਰਿਹਾ ਸੀ; ਪਾਣੀ ਦੀਆਂ ਲਹਿਰਾਂ ਉੱਚੀਆਂ ਉੱਚੀਆਂ ਉਠ ਕੇ ਸਮੁੰਦਰ ਦੇ ਪਾਣੀ ਨੂੰ ਝੱਗੋ ਝੱਗ ਕਰ ਰਹੀਆਂ ਸਨ। ਇਸ ਭਿਆਨਕ ਸਮੇਂ ਅਚਾਨਕ ਹੀ ਲਹਿਰਾਂ ਦੇ ਵਿਚਕਾਰ ਇਕ ਜਹਾਜ਼ ਨੂੰ ਡੱਕੋ ਡੋਲੇ ਖਾਂਦਿਆਂ ਵੇਖ ਕੇ ਮੋਹਿਨੀ ਦਾ ਦਿਲ ਕੰਬ ਉਠਿਆ। ਉਹ ਤ੍ਰਬਕ ਉੱਠੀ ਤੇ ਕੰਬਦੀ ਹੋਈ ਆਵਾਜ਼ ਨਾਲ ਆਖਣ ਲੱਗੀ,- "ਹੇ ਪਿਤਾ ਜੀਓ ! ਆਪਣੀ ਵਿਦਿਆ ਦੀ ਸ਼ਕਤੀ ਨਾਲ ਕਿਰਪਾ ਕਰਕੇ ਇਸ ਤੂਫ਼ਾਨ ਨੂੰ ਬੰਦ ਕਰੋ ਤੇ ਉਸ ਜਹਾਜ਼ ਦੇ ਬੰਦਿਆਂ ਨੂੰ ਬਚਾ ਲਵੋ ! ਮੈਨੂੰ ਉਨ੍ਹਾਂ ਤੇ ਡਾਢਾ ਤਰਸ ਆਉਂਦਾ ਹੈ। ਪਿਤਾ ਜੀ ! ਮੇਰੇ ਚੰਗੇ ਪਿਤਾ ਜੀ !"

ਮੋਹਿਨੀ ਦੇ ਭੋਲੇਪਣ ਨੂੰ ਵੇਖ ਕੇ ਬੁੱਢਾ ਕੁਝ ਖਿੜਿਆ ਤੇ ਇਕ ਉਦਾਸ ਹਾਸਾ ਹੱਸਿਆ। ਮੋਹਿਨੀ ਦਾ ਸਿਰ ਚੁਮ ਕੇ ਬੋਲਿਆ,- “ਪੁਤ੍ਰੀ ! ਨਿਸਚੇ ਰਖ, ਘਬਰਾਉਣ ਦੀ ਲੋੜ ਨਹੀਂ ਰਬ ਭਲੀ ਕਰੇਗਾ। ਮੇਰੀ ਸਮਝ ਵਿਚ ਹੁਣ ਉਹ ਸਮਾਂ ਆ ਗਿਆ ਹੈ ਕਿ ਮੈਂ ਤੈਨੂੰ ਦਸਾਂ ਜੋ ਕਿਵੇਂ ਯਾਰਾਂ ਵਰ੍ਹੇ ਹੋਏ ਮੈਂ ਤੇ ਤੂੰ ਇਸ ਟਾਪੂ ਵਿਚ ਪੁੱਜੇ ਸਾਂ ।"

ਮੋਹਿਨੀ ਉਸੇ ਪੱਥਰ ਪੁਰ ਬੈਠ ਗਈ ਤੇ ਵਡੇ ਧਿਆਨ ਨਾਲ ਪਿਤਾ ਦੀ ਵਾਰਤਾ ਸੁਣਨ ਲਗੀ।

"ਪੁਤ੍ਰੀ ! ਬਾਰਾਂ ਵਰ੍ਹੇ ਬੀਤੇ ਹਨ, ਜਦੋਂ ਮੈਂ ਮਾਹੀ ਪੁਰ ਦੇਸ ਦਾ ਰਾਜਾ ਸਾਂ ਤੇ ਲੱਖਾਂ ਬੰਦੇ ਮੇਰੀ ਪਰਜਾ ਸਨ, ਪਰੰਤੂ ਮੇਰੀ ਰੁਚੀ ਜਾਦੂ ਦੀ ਵਿਦਿਆ ਵਲ ਵਧੇਰੇ ਸੀ। ਇਸੇ ਲਈ ਰਾਜ ਦਾ ਸਾਰਾ ਕੰਮ ਮੈਂ ਆਪਣੇ ਨਿਕੇ ਭਰਾ ਅਨੰਤ ਦੇ ਹਵਾਲੇ ਕੀਤਾ ਹੋਇਆ ਸੀ। ਉਫ ! ਅਨੰਤ ਨੇ ਮੇਰੇ ਨਾਲ ਧਰੋਹ ਕੀਤਾ ਤੇ ਆਪ ਤਖ਼ਤ ਲੈਣ ਦੀਆਂ ਗੋਂਦਾਂ ਗੁੰਦਣ ਲਗਾ। ਗਵਾਂਢੀ ਦੇਸ ਨੀਲਾ ਬਾਦ ਦੇ

-੮੨-