ਸੁਣਨ ਲਗਾ।
ਆਵਾਜ਼ ਐਸੀ ਮਧੁਰ ਤੇ ਮਨਮੋਹਣੀ ਸੀ, ਜੋ ਪਰਮਾ ਨੰਦ ਵਜਦ ਵਿਚ ਆ ਗਿਆ। ਕੋਈ ਜਾਦੂ ਫਿਰ ਗਿਆ। ਪਰਮਾਨੰਦ ਨੇ ਸਾਰੀ ਉਮਰ ਵਿਚ ਇਹੋ ਜਿਹਾ ਪਰਮਾ ਅਨੰਦ ਨਹੀਂ ਲਿਆ, ਜੋ ਉਸਨੂੰ ਇਕ ਘੜੀ ਵਿਚ ਉਸ ਪ੍ਰੇਮ ਸਰੋਵਰ ਦੇ ਕੰਢੇ ਬਹਿ ਕੇ ਪ੍ਰਾਪਤ ਹੋਇਆ। ਆਵਾਜ਼ ਥੰਮੀ, ਪਰਮਾਨੰਦ ਤ੍ਰਬਕ ਉਠਿਆ, ਜਿਵੇਂ ਕੋਈ ਡੂੰਘੀ ਨੀਂਦ ਵਿਚੋਂ ਸਵਰਗ ਦੇ ਸੁਪਨੇ ਲੈਂਦਾ ਹੋਇਆ ਉੱੱਠਦਾ ਹੈ। ਫਿਰ ਅੱਖੀਆਂ ਮੀਟੀਆਂ ਪਰ ਕੋਈ ਆਵਾਜ਼ ਨਾ ਆਈ। ਚਕ੍ਰਿਤ ਹੋ ਕੇ ਉੱਠਿਆ ਤੇ ਮੋਹਿਨੀ ਦੀ ਨਜ਼ਰ ਅਚਾਨਕ ਪਰਮਾ ਨੰਦ ਤੇ ਆ ਪਈ ਦਿਲ ਵਿਚ ਇਕ ਡਾਢੀ ਚਸਕ ਉੱਠੀ ਸੂਲੀ ਵਾਗੂੰ ਸੀਨੇ ਵਿਚ ਖੁਭ ਗਈ। ਇਕ ਨਜ਼ਰ ਨੇ ਹਾਂ ! ਹਾਂ ! ਇਕੋ ਨਜ਼ਰ ਨੇ ਦਿਲ ਖੋਹ ਲੀਤਾ।
ਦਿਲ ਦਿਲਾਂ ਦੇ ਸਾਖੀ ਹੁੰਦੇ ਹਨ। ਮੋਹਿਨੀ ਦੀ ਮਨ-ਮੋਹਿਨੀ ਸੂਰਤ ਨੇ ਪਰਮਾ ਨੰਦ ਦੇ ਦਿਲ ਉਤੇ ਵੀ ਜਾਦੂ ਦਾ ਅਸਰ ਕੀਤਾ ਅਤੇ ਉਹ ਵੀ ਦਿਲ ਦੇ ਬੈਠਾ। ਅੱਖਾਂ ਹੀ ਅੱਖਾਂ ਵਿਚ ਦਿਲਾਂ ਦੇ ਭੇਦ ਦਸ ਦਿਤੇ ਗਏ। ਪ੍ਰੇਮ ਦੇਵਤਾ ਦੀ ਦਰਗਾਹ ਵਿਚ ਦੋਵੇਂ ਦਿਲ ਕੁਰਬਾਨੀ ਲਈ ਹਾਜ਼ਰ ਹੋ ਗਏ। ਪ੍ਰਹਿਲਾਦ ਦਿਲੋਂ ਚਾਹੁੰਦਾ ਤਾਂ ਸੀ ਜੋ ਮੋਹਿਨੀ ਤੇ ਪਰਮਾ ਨੰਦ ਦਾ ਆਪੋ ਵਿਚ ਪਿਆਰ ਪੈ ਜਾਵੇਂ ਤੇ ਉਹਨਾਂ ਦਾ ਵਿਆਹ ਹੋ ਜਾਵੇ, ਪ੍ਰੰਤੂ ਨੌਜਵਾਨ ਦੇ ਸਚੇ ਪ੍ਰੇਮ ਦੀ ਪ੍ਰੀਖਿਆ ਕਰਨ ਲਈ ਉਸ ਨੇ ਉਨ੍ਹਾਂ ਦੇ ਰਾਹ ਵਿਚ ਰੋੜੇ ਅਟਕਾਏ।
ਮੋਹਿਨੀ ਦੇ ਅਗੇ ਉਸ ਨੇ ਪਰਮਾ ਨੰਦ ਦੀ ਹੇਠੀ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਕੁੜੀ ਦੇ ਦਿਲ ਦੀ ਬੁਝ ਕੇ ਘੂਰ ਕੇ ਆਖਣ ਲਗਾ- "ਤੈਨੂੰ ਇਹ ਰਾਜਕੁਮਾਰ ਤਦ ਹੀ ਚੰਗਾ ਹੀਦਾ ਹੈ ਜੇ ਤੂੰ ਕੋਈ ਹੋਰ ਇਸ ਤੋਂ ਚੰਗਾ ਪੁਰਸ਼ ਵੇਖਿਆ ਨਹੀਂ। ਨਹੀਂ ਤਾਂ ਇਹ ਤਾਂ ਕੋਈ ਚੀਜ਼ ਹੀ ਨਹੀਂ।" ਇਸ ਦੇ
-੮੫-