ਪੰਨਾ:ਦਿਲ ਖ਼ੁਰਸ਼ੈਦ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਕਾਹ ਪੜ੍ਹਯਾ । ਤਿੰਨਾਂ ਨੂੰ ਵਿਚ ਤਿੰਨਾਂ ਮਹਿਲਾਂ ਖੁਸ਼ੀਆਂ ਨਾਲ ਪੁਚਾ।ਦਿਖ ਰਹੀਮ ਬਖਸ਼ ਰੱਬ ਸਿਦਕ ਕਿਉਂ ਕਰ ਪਰ ਲੰਘਾਵੇ। ਰੰਜ ਲਗਾ ਵੇਦੁ ਦਖਾਵੇ ਓੜਕ ਆਸ ਪੁਜਾਵੇ ਐਪਯ ਐਥੇ ਬੇ ਸਬਰਾਂ ਦਾ ਕੁਝ ਨਾ ਚਲੇ ਚਾਰਾ।ਮੌਤੋਂ ਪਹਿਲਾਂ ਮੋਇਆ ਬਝੋ ਹੁੰਦਾ ਨਹੀਂ ਗੁਜਾਰਾ।ਜੇਹੜਾ ਰਖਤ ਵੱਕਲ ਰਬ ਦੀ ਤੇ ਕੰਮ ਕਿਤੇ ਵਲ ਜਾਵੇ। ਇਨਸ਼ਾ ਅੱਲਾ ਉਹੋ ਬੰਦਾ ਜਲਦ ਮੁਰਾਦਾਂ ਪਾਵੇ ਬਸ। ਰਹੀਮਬਖਸ਼ ਹੁਣਾ ਪੂਰੀ ਹੋਈ ਕਹਾਣੀ।ਕਿਸਾ ਦਿਲਖੁਰਸ਼ੈਦ ਰਹੇ ਤੇ ਨਿਸ਼ਾਨੀ

ਪਤ ਸ਼ਾਇਰ

ਰਾਵੀ ਕੰਢੇ ਪਿੰਡ ਅਸਾਡਾ ਦਾਉਦ ਸ਼ਹਿਰ ਪੁਰਾਣਾ ਉਹ ਵਤਨ ਪਿਆਰਾਂ ਦਾ ਉਹੋ ਦੇਸ਼ ਤਕਾਣਾ। ਰਈਏ ਦੀ ਤਹਿਸੀਲ ਕਦੀਮੀ ਜ਼ਿਲਾ ਸਿਆਲਕੋਟ ਕਹਾਵੇ। ਜੇ ਭੇਜੋ ਤੇ ਖਤ ਅਸਾਨੂੰ ਇਸ ਪਤੇ ਪਰ ਆਵੇ ਕਾਜੀ ਕੌਮ ਉਵਮਾਵਾਂ ਵਾਲੀ ਮੈਂ ਆਜਚ ਦੀ ਜਾਤੀ। ਕੰਮ ਕਰਾਂ ਮੈਂ ਰਾਜਾਂ ਵਾਲਾ ਵਰਸਾ ਬਹੁਤ ਪਰਾਤੀ। ਨਾਮੈ ਆਲਨਨਾ ਮੈਂ ਸ਼ਾਇਰ ਸ਼ੇਅਰ ਬਨਾਵਣ ਵਾਲਾ।ਸ਼ਾਇਰ ਬਣਨਾ ਸੁਣ ਐ ਯਾਰਾ ਨਾ ਹੀ ਕੰਮ ਸੁਖਾਲਾ।ਸ਼ੇਅਰਬਨਾਵਣ ਮਗਜ ਖਪਾਵਨ ਜਾਨ ਜਲਾਵਨ ਹੁੰਦਾ । ਜਿਕਰ ਦਲੀਲਾਂ ਨਿਤ ਸਿਰੇ ਤੇ ਤਾਰ ਉਠਾਵਣ ਹੁੰਦਾ। ਨਾ ਚੀਜ ਨਕਾਰਾ ਆਜਜ ਵਲ ਨਹੀਂ ਕੁਝ ਮੈਨੂੰ ਸ਼ਾਇਰ ਹਰਗਿਜ ਨਹੀਂ ਲਿਆਵਣ ਖਾਤਰ ਵਿਚ ਕਿਸੇ ਨੂੰ ਸ਼ਾਇਰ ਤੇਜ ਤਬੀਅਤ ਵਾਲੇ ਸਾਰੇ ਯਾਦ ਰਬੇ ਨੂੰ ਨਾਮ ਨਹੀਂ ਮਲੂਮ ਉਨ੍ਹਾਂ ਨੇ ਮੈਨੂੰ ਨਾ ਤੈਨੂੰ । ਸ਼ਾਇਰ ਸ਼ੇਖ ਸ਼ਾਦੀ ਦੇ ਤਾਈਂ ਚੰਗੇ ਜਾਨਣ ਸਾਰੇ ਵਿਚ ਗਲ ਸਤ ਸ਼ੇਅਰ ਜਿਨ੍ਹਾਂ ਦੇ ਲਾਲਾ ਵਾਂਗ ਖਲਰੇ ਫਿਰ ਅਗੇ ਫਿਰਦੇ ਸੀ ਹੋਇਆ। ਸ਼ਾਹਨਾਮੇ ਦਾ ਬਾਨੀ ਫਾਰਸੀ ਅੰਦਰ ਸ਼ੇਅਰ ਜਿਨ੍ਹਾਂ ਦੇ ਬਹੁਤ ਅਜਬ ਲਸਾਨੀ ਵਿਚ ਪੰਜਾਬੀ ਸ਼ਾਇਰ ਹੋਯਾ ਵਾਰਸ਼ਾਹ ਸਿਆਣਾ। ਦੂਜਾ ਹਾਸਮ ਸ਼ਾਹ ਗਿਆ ਹੈ ਕਾਮਲ ਮਰਦ ਸਿਆਣਾ । ਅਮਾਮ ਬਖਸ਼ ਸੀ ਨਾਨ ਮੇਰਾ ਅੰਦਰ ਪਸੀਆਂ ਸ਼ਵਾਲੇ। ਗਜਰ ਗਿਆ ਉਹ ਮੈਥੋਂ ਪਹਿਲੈ ਡਿਠਾ ਨਹੀਂ ਸੰਭਾਲ । ਮੈਨੂੰ ਬਖਸ਼ ਖੁਤਾਵੰਦ ਸਾਈਆ ਮੈਂ ਨਾ ਚੀਜ ਰੁਨਾਹੀ । ਰਹੀਮ ਬਖਸ਼ ਨੂੰ ਇਥੇ ਫਜ਼ਲਾਂ ਨਾਲ ਪਹੁੰਚਾਈ। - ਇਤਿ -

ਛਾਪਕ-ਸ: ਹਰਦਿਤ ਸਿੰਘ 'ਦੁਆ'

ਵਾਹਿਗੁਰੂ ਪ੍ਰਿੰਟਿੰਗ ਪ੍ਰੈਸ, ੧੪੪, ਬਜ਼ਾਰ ਨੰ: ੬,
ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ