ਪੰਨਾ:ਦਿਲ ਹੀ ਤਾਂ ਸੀ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ ਸੀ, “ਸਿਆਣੀਏ, ਪਤਾ ਨਹੀਂ ਲੋਕ ਪਾਗਲ ਹੋ ਗਏ ਨੇ, ਏਹ ਮਹਾਂ ਕਵੀ ਨੂੰ ਮਾਰਨਾ ਚਾਹੁੰਦੇ ਨੇ, ਕਸਮ ਖੁਦਾ ਦੀ ਜੀਨੂੰ ਕਦੀ ਨਹੀਂ ਤੱਕਿਆ, ਉਸ ਮਹਾਂ ਕਵੀ ਨੂੰ ਜੋ ਮੇਰਾ ਬਚਪਨ ਦਾ ਯਾਰ ਹੈ, ਜਿਸ ਸਾਨੂੰ ਅਜ਼ਾਦ ਕਰਵਾਇਆ। ਨਹੀਂ ਤਾਂ ਸਾਡੀ ਕੋਈ ਜ਼ਿੰਦਗੀ ਸੀ। ਅਸੀਂ ਆਪਣੀ ਮਰਜ਼ੀ ਨਾਲ ਤਾਣੀ ਨਹੀਂ ਸੀ ਲਾ ਸਕਦੇ, ਆਪਣੀ ਮਰਜ਼ੀ ਦਾ ਖੇਸ ਨਹੀਂ ਸਾਂ ਬੁਣ ਸਕਦੇ। ਮਰਜ਼ੀ ਨਾਲ ਉਸ ਉਤੇ ਅਰਜ਼ੀ ਦੇ ਵੇਲਾਂ ਬੂਟੇ ਨਹੀਂ ਸਾਂ ਪਾ ਸਕਦੇ ਤੇ ਆਪਣੀ ਮਰਜ਼ੀ ਨਾਲ ਵੇਚ ਨਹੀਂ ਸਾਂ ਸਕਦੇ। ਏਹੋ ਹਾਲ ਸੀ ਏਹਨਾਂ ਦੁਕਾਨਦਾਰਾਂ ਦਾ, ਕਸਾਨਾਂ ਦਾ, ਕਸਮ ਖੁਦਾ ਦੀ ਜੀਨੂੰ ਕਦੀ ਨਹੀਂ ਤੱਕਿਆ (ਇਹ ਕਹਿਣਾ ਉਸ ਦੀ ਆਦਤ ਸੀ) ਸੱਚ ਪੁਛੇਂ, ਏਹ ਸਾਰੇ ਮਹਾਂ ਕਵੀ ਦਾ ਦਿਤਾ ਖਾਂਦੇ ਈ। ਮਹਾਂ ਕਵੀ ਨੇ ਕੀ ਨਹੀਂ ਕੀਤਾ। ਉਸ ਸਕੂਲ ਬਣਵਾਏ, ਹਸਪਤਾਲ ਬਣਾਏ, ਉਸ ਜੇਲ੍ਹਾਂ ਢਾਹੀਆਂ ਉਬ ਕਤਾਬਾਂ ਲਿਖੀਆਂ, ਕਸਮ... ਉਹ ਅੱਜ ਵੀ ਮਹਾਨ ਹੈ, ਪੂਜਣ ਯੋਗ ਹੈ ਤੇ ਸਿਆਣੀਏ ਇਹੋ ਈ ਸਾਰੇ ਨੌਜਵਾਨਾਂ ਦੀ ਅਵਾਜ਼ ਆ।"

ਨਿੱਕੇ ਦੀ ਘਰ ਵਾਲੀ ਨੇ ਖਿਝ ਕੇ ਪੁਛਿਆ “ਜੇ ਉਹ ਸਚ ਮੁਚ ਹੀ ਮਹਾਨ ਸੀ ਤਾਂ ਉਸ ਨੂੰ ਵੇਸ਼ਵਾ ਕੋਲ ਜਾਣ ਦੀ ਕੀ ਲੋੜ ਸੀ?"

ਕਸਮ ਖੁਦਾ ਦੀ... ... ... ਤੇਰੇ ਖਾਨੇ ਗਲ ਨਹੀਂਓ ਬੈਹਣੀ, ਸਿਆਣੀਏਂ। ਇਹੋ ਤਾਂ ਉਸ ਦੀ ਮਹਾਨਤਾ ਸੀ ਕਿ ਉਹ ਸਾਰੇ ਜ਼ਮਾਨੇ ਦੀ ਠੁਕਰਾਈ ਹੋਈ ਔਰਤ ਕੋਲ ਸਾਰੇ ਜ਼ਮਾਨੇ ਨੂੰ ਠੁਕਰਾ ਕੇ ਚਲਾ ਗਿਆ। ਉਸ ਏਸ ਖੁਸ਼ਾਮਦੀ ਤੇ ਢੌਂਗੀ ਸਮਾਜ ਨੂੰ ਘਸੌਟੀ ਤੇ ਲਾ ਕੇ ਪਰਖਿਆ। ਆਹ ਲੋਕ ਜੋ ਕਲ ਤਕ ਉਸ ਨੂੰ ਸਿਰ ਤੇ ਚੁਕਦੇ ਸਨ, ਉਸ ਬਦਨਸੀਬ ਦਹਿਲੀਜ਼ ਨੂੰ ਪਾਰ ਕਰ

- ੧੨੪ -