ਸਮੱਗਰੀ 'ਤੇ ਜਾਓ

ਪੰਨਾ:ਦਿਲ ਹੀ ਤਾਂ ਸੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇੱਕ ਸੀ ਰਾਜਾ ਤੇ ਇੱਕ ਸੀ ਰਾਣੀ, ਉਨ੍ਹਾਂ ਦੇ ਘਰ ਉਲਾਦ ਨਹੀਂ ਸੀ ਹੁੰਦੀ। ਬੜੇ ਜੱਗ ਕੀਤੇ, ਗਰੀਬ ਗੁਰਬਿਆਂ ਨੂੰ ਪੁੰਨ ਦਾਨ ਕੀਤਾ, ਕਿੰਨਾਂ ਕਿੰਨਾਂ ਚਿਰ ਸੰਤਾਂ ਸਾਧੂਆਂ ਦੀ ਸੇਵਾ ਕੀਤੀ, ਵਰ ਲਏ ਤੇ ਆਖਰ ਰੱਬ ਦੀ ਕਰਨੀ, ਇੱਕ ਲੜਕਾ ਤੇ ਇੱਕ ਲੜਕੀ, ਦੋਹਾਂ ਜੀਆਂ ਦਾ ਵਾਧਾ ਪਰਵਾਰ ਵਿੱਚ ਹੋਇਆ। ਪਰ ਇਹ ਖੁਸ਼ੀ ਜ਼ਿਆਦਾ ਚਿਰ ਨਾ ਰਹੀ। ਜਦੋਂ ਰਾਣੀ ਆਪ ਅਕਾਲ ਚਲਾਣੇ ਕਰ ਗਈ ਤਾਂ ਉਨ੍ਹਾਂ ਮਸੂਮਾਂ ਦੀ ਦੇਖ ਭਾਲ ਦਾ ਕੰਮ ਰਾਜੇ ਦੇ ਸਿਰ ਪੈ ਗਿਆ। ਅਮੀਰਾਂ ਵਜ਼ੀਰਾਂ ਦੇ ਆਖਣ ਸੁਣਨ ਤੇ ਰਾਜੇ ਨੇ ਦੂਜਾ ਵਿਆਹ ਕਰਵਾ ਲਿਆ। ਉਹ ਨਵੀਂ ਰਾਣੀ ਦੇ ਵੀ ਦੋ ਬਾਲ ਹੋਏ ਤੇ ਹੁਣ ਏਨਾਂ ਮਾਂ ਮਿੱਟਰਾਂ ਦਾ ਬੁਰਾ ਹਾਲ ਹੋਣ ਲੱਗਾ। ਸੂਹੜੇ ਦੀ ਰੋਟੀ, ਉਹ ਵੀ ਇੱਕ ਵੇਲੇ, ਨਾ ਕਪੜਾ ਨਾ ਲੱਤਾ। ਦਿਨ ਦਿਨ

- ੨੭ -