ਸਮੱਗਰੀ 'ਤੇ ਜਾਓ

ਪੰਨਾ:ਦਿਲ ਹੀ ਤਾਂ ਸੀ.pdf/27

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

“ਜੇ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਖਾਣ ਨੂੰ ਸੱਭ ਕੁਝ ਦੇਂਦੀ ਸੀ ਤੇ ਮੇਰੀ ਮਾਂ ਮੇਰੀ ਮਦਤ ਨਾ ਕਰੇਗੀ?"

ਸਾਂਈਂ ਨੇ ਬ੍ਹੰਸੇ ਨੂੰ ਕੁਛੜ੍ਹੋਂ ਉਤਾਰਦੇ ਹੋਏ ਕਿਹਾ, "ਉਏ ਨਹੀਂ ਝੱਲਿਆ, ਉਹ ਦਿਨ ਚਲੇ ਗਏ ਜਦੋਂ ਬਾਬੇ 'ਸੁੱਧੇ' ਦੀਆਂ ਬਾਤਾਂ ਸੱਚੀਆਂ ਹੋ ਜਾਂਦੀਆਂ ਸਨ। ਹੁਣ ਵੇਲਾ ਏ ਰੌਲੀ ਪਾਣ ਦਾ, ਆਪਣੇ ਹੱਕਾਂ ਲਈ ਰੋਣ ਦਾ ਪਰ ਏਸ ਮੋਈ ਮਾਂ ਅੱਗੇ ਨਹੀਂ, ਅੱਜ ਦੀ ਜਿਊਂਦੀ ਮਾਂ ਅੱਗੇ ਤੇ ਉਹ ਹੈ ਸਾਡੀ ਕਾਂਮਿਆਂ ਦੀ ਕਮੇਟੀ ਤੇ ਜਿਸ ਦਾ ਮੈਂ ਮਿੰਬਰ ਚੁਣਿਆ ਗਿਆ ਹਾਂ ਤੇ ਬੱਸ ਤੂੰ ਫਿਕਰ ਨਾ ਕਰ। ਬੁਧਵਾਰ ਨੂੰ ਕਮੇਟੀ ਨੇ ਬਹਿਣਾ ਤੇ ਤੂੰ ਉਦਣ ਹੀ ਆਪਣਾ ਮੁਕੱਦਮਾ ਪੇਸ਼ ਕਰ ਦੇਵੀਂ। ਤੇ ਫੇਰ ਦੇਖੀਂ ਮੇਰੇ ਹੱਥ। ਸਾਰੀਆਂ ਸ਼ਰਤਾ ਮਨਵਾ ਕੇ ਛੱਡਾਂ ਗਾ ਤੇਰੇ ਸਰਦਾਰ ਕੋਲੋਂ। ਜੇ ਉਹ ਨਾ ਮੰਨਿਆਂ ਤੇ ਮੈਂ ਸਾਰੇ ਪਿੰਡ ਦੇ ਕਾਂਮਿਆਂ ਨੂੰ ਕਹਿ ਦੇਵਾਂਗਾ ਕਿ ਕੋਈ ਸਰਦਾਰਾਂ ਦੇ ਨਾਲ ਕਾਂਮਾਂ ਨਾ ਰਵੇ। ਪਤਾ ਈ ਉਤੋਂ ਮਹੀਨਾ ਕਿਹੜਾ ਵੇ? ਵਿਸਾਖ ਦਾ। ਚੀਕਾਂ ਨਿੱਕਲ ਜਾਣਗੀਆਂ ਤੇ ਸਾਰੀ ਸਰਦਾਰੀ ਘੁੱਸ ਜਾਵੇਗੀ। ਜੇ ਤਰਲੇ ਨਾ ਕੱਢਦਾ ਫਿਰਿਆ ਤੇ ਆਖੀਂ, ਮੇਰਾ ਵੀ ਨਾਂ 'ਸਾਂਈਂ...ਏ'...ਸਾਂਈਂ...।"

'....ਵੱਡਾ ਮਿੰਬਰ ਕਾਂਮਿਆਂ ਦੀ ਕਮੇਟੀ, ਗੁਗੇਵਾਲ ਵੱਡਾ ਪਿੰਡ,'

ਤੇ ਇੱਹ ਸੁਣਦਿਆਂ ਸਾਰ ਹੀ 'ਬ੍ਹੰਸੇ' ਨੇ "ਸਾਂਈਂ ਚਾਚਾ" ਕਹਿਕੇ ਗਲਵਕੜੀ ਪਾ ਲਈ, ਆਉਣ ਵਾਲੇ ਖੁਸ਼ੀਆਂ ਭਰਪੂਰ ਸਮੇਂ ਨੂੰ ਸੋਚ ਕੇ ਨੱਚ ਉਠਿਆ, ਮੱਝੀਆਂ ਦਾ ਛੇੜੂ ਮੋਢੇ

- ੩੩ -