ਪੰਨਾ:ਦਿਲ ਹੀ ਤਾਂ ਸੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋ?" "ਸੁਣਿਆ ਸੀ ਏਥੇ ਕੋਈ ਮਸੀਤ ਹੈ?" "ਜੀ ਹਾਂ ਹੈ, ਇਸ ਅਗਲੇ ਮੋੜ ਤੋਂ ਥੋੜ੍ਹਾ ਜਿਹਾ ਸਜੇ ਹੱਥ ਜਾ ਕੇ, ਚਲੋ ਮੈਂ ਤੁਹਾਨੂੰ ਮੋੜ ਤਕ ਕਰ ਆਵਾਂ।” ਹਾਫਜ਼ ਨੇ ਉਸਦੀ ਡੰਗੋਰੀ ਫੜਾ ਕੇ ਉਸ ਹਾਫਜ਼ ਮੀਆਂ ਦਾ ਹੱਥ ਫੜ ਲਿਆ ਅਤੇ ਮੋੜ ਵਲ ਤੁਰ ਪਈ। ਹਾਫਜ਼ ਮੀਆਂ ਚੁਪ ਚਾਪ ਤੁਰਿਆ ਜਾ ਰਿਹਾ ਸੀ ਪਰ ਉਸ ਦਾ ਦਿਲ ਚੁਪ ਨਹੀਂ ਸੀ। ਇਕ ਹੱਲਚੱਲ ਮਚੀ ਹੋਈ ਸੀ ਉਸਦੇ ਅੰਦਰ। ਸ਼ੁਕਰਾਨੇ ਦੇ ਤੇ ਕੁਝ ਪੁਛ ਗਿਛ ਦੇ ਮਿਠੇ ਜਿਹੇ ਚਿੰਨ੍ਹ ਉਸ ਦੇ ਮੂੰਹ ਤੇ ਉਘੜਦੇ ਨਜ਼ਰ ਆ ਰਹੇ ਸਨ। ਨਿਤ ਨਵੀਆਂ ਕਹਾਣੀਆਂ ਸੋਚਣ ਵਾਲਾ ਹਾਫ਼ਜ਼, ਕਿਸੇ ਦੇ ਇਕ ਹੁੰਗਾਰੇ ਤੇ ਸਾਰੀ ਉਮਰ ਕਹਾਣੀ ਸੁਣਾਂਦਾ ਜਾਣ ਵਾਲਾ ਕਹਾਣੀਕਾਰ, ਅਜ ਕਿਸੇ ਦੀ ਕਹਾਣੀ ਸੁਨਣ ਲਈ ਬੇਚੈਨ ਹੋ ਰਿਹਾ ਸੀ। ਮੋੜ ਤੇ ਪੁਜ ਕੇ ਹਾਫ਼ਜ਼ ਨੇ ਉਸਦਾ ਕਿਨੀਆਂ ਛਾਪਾਂ ਵਾਲਾ ਹੱਥ ਆਪਣੇ ਦੋਹਾਂ ਹੱਥਾਂ ਵਿਚ ਘੁਟ ਲਿਆ ਅਤੇ ਬੋਲਿਆ, "ਬੇਟੀ ਤੂੰ ਮੈਨੂੰ ਅੱਜ ਕੁਝ ਦੇ ਚਲੀ ਏਂ।" "ਕੀ? ਹਾਫਜ਼ ਮੀਆਂ।"

"ਬੜਾ ਕੁਝ.....ਉਹ ਸਭ ਕੁਝ ਜੋ ਪਿਛਲੇ ਸਤਾਂ ਸਾਲਾਂ ਵਿਚ ਕੋਈ ਨਾ ਦੇ ਸਕਿਆ। ਮੇਰੀ ਕਹਾਣੀ ਦੇ ਚਲੀਂ ਏ, ਤੂੰ ਮਜ਼ਾਕੜੇ ਹੀ ਆਪਣੇ ਨਾਂ 'ਮੇਂ ਮੇਂ' ਮੈਨੂੰ ਦੱਸ ਦਿੱਤਾ, ਪਰ ਮੇਰੀ ਵੀ ਕੋਈ 'ਮੇਂ ਮੇਂ'..." ਅਤੇ ਇਸ ਤੋਂ ਅਗੇ ਹਾਫ਼ਜ਼ ਮੀਆਂ ਦਾ ਗਲਾ ਰੁਕ ਗਿਆ। ਉਹ ਕੁਝ ਬੋਲ ਨਾ ਸਕਿਆ। ਛਾਪਾਂ ਵਾਲੀ ਮੁਟਿਆਰ ਨੇ ਕਿਹਾ, "ਹਾਫ਼ਜ਼ ਮੀਆਂ ਮੈਂ ਵੀ ਤੁਹਾਡੀ ਕਹਾਣੀ ਸੁਨਣਾਂ ਚਾਹੁੰਦੀ ਹਾਂ ਪਰ.........ਹੁਣ ਨਹੀਂ, ਕੋਈ ਚਾਰ ਵਜੇ ਸ਼ਾਮ ਨੂੰ। ਹੁਣ ਮੇਰਾ ਧੰਦੇ ਦਾ ਵੇਲਾ ਹੈ ਜੇ ਤੁਸੀਂ ਆ ਸਕੋਂ? ਇਹਨਾਂ ਹੀ ਪੌੜੀਆਂ ਕੋਲ ਜਿਥੇ ਮੈਂ ਹੁਣੇ

- ੪੪ -