ਪੰਨਾ:ਦਿਲ ਹੀ ਤਾਂ ਸੀ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜੁਤੀ ਲਾਹੀ, ਚਾਦਰ ਦੀ ਲਾਂਗੜ ਖਿੱਚੀ ਤੇ ਰੋਹੀ ਦੇ ਪਾਰ ਲੰਘ ਗਿਆ ਤੇ ਆਪਣੀ ਪਿੱਠ ਸਾਹਬ ਅੱਗੇ ਡਾਹ ਦਿੱਤੀ। ਸਾਹਬ ਮੇਰੀ ਐਨ ਧਾਉਣ ਦੇ ਨਾਲ, ਇੱਕ ਲੱਤ ਮੇਰੇ ਖੱਬੇ ਫੇਫੜੇ ਅਗੇ, ਦੂਜੀ ਦੂਜੇ ਅੱਗੇ ਲਟਕਾ ਕੇ ਬੈਠ ਗਿਆ। ਉਸਨੂੰ ਪਾਰ ਉਤਾਰ ਕੇ ਮੈਂ ਫੇਰ ਮੁੜ ਗਿਆ। ਏਸੇ ਤਰ੍ਹਾਂ ਹੀ ਮੇਮ ਨੂੰ ਬਿਠਾ ਕੇ ਮੁੜਿਆ, ਪਰ ਪਤਾ ਨਹੀਂ ਕੁਝ ਚਿੱਰ ਲਈ ਮੈਂ ਏਹ ਭੁਲ ਗਿਆ ਕਿ ਏਹ ਗਰਮੀਆਂ ਦੇ ਦਿਨ ਨੇ, ਕਿਉਂਕਿ ਮੇਰੇ ਅੰਦਰ ਇੱਕ ਕੰਬਣੀ ਜਿਹੀ ਛਿੱੱੜ ਗਈ। ਮੈਂ ਆਪਣਾ ਮੂੰਹ ਉਤਾਂਹ ਚੁਕ ਕੇ ਉਪਰ ਵੱਲ ਤੱਕਿਆ ਤਾਂ ਇਓਂ ਲਗਾ ਕਿ ਪਹਾੜਾਂ ਦੀਆਂ ਟੀਸੀਆਂ ਬਰਫਾਂ ਨਾਲ ਢੱਕੀਆਂ ਗਈਆਂ ਨੇ ਤੇ ਮੈਂ ਜਿਵੇਂ ਰੁਤਾਂਗਪਾਸ ਤੋਂ ਦੀ ਲੰਘ ਰਿਹਾ, ਅਤੇ ਮੇਰਾ ਸਾਹ ਫੁਲਦਾ ਜਾਂਦਾ ਹੈ। ਮੇਰੇ ਕੰਨਾਂ ਵਿੱਚ ਜਿਵੇਂ ਝੱਫੇ ਆ ਗਏ ਹੋਣ ਅਤੇ ਮੈਂ ਕੁਝ ਵੀ ਨਾ ਸੁਣ ਸੱਕਦਾ ਹੋਵਾਂ। ਪਰ ਦੂਜੀ ਹੀ ਘੜੀ ਜਿਵੇਂ ਮੈਂ ਉਨ੍ਹਾਂ ਟੀਸੀਆਂ ਤੋਂ ਥੱਲੇ ਆ ਗਿਆ ਤੇ ਮੇਰੇ ਕੰਨਾਂ ਦੇ ਝਫੇ ਵੀ ਖੁਲ੍ਹ ਗਏ। ਕਿਸੇ ਦੀ ਅਵਾਜ਼ ਮੇਰੇ ਕੰਨਾਂ ਵਿਚ ਪਈ। ਕੋਈ ਕਹਿ ਰਿਹਾ ਸੀ ਚੱਲ ਚੱਲ ਖਲੋ ਕਿਉਂ ਗਿਆ ਹੈਂ? ‘ਖਲੋ ਕਿਉਂ ਗਿਆ’ ਦਾ ਜੁਵਾਬ ਮੈਂ ਕੀ ਦੇਂਦਾ ਜੱਦ ਮੈਨੂੰ ਆਪ ਨੂੰ ਵੀ ਪਤਾ ਨਹੀਂ ਸੀ। ਖੈਰ, ਮੈਂ ਚਲ ਪਿਆ, ਮੇਮ ਨੂੰ ਕੰਢ ਤੇ ਆਣ ਲਾਇਆ। ਉਨ੍ਹਾਂ ਨੇ ਸ਼ੁਕਰੀਏ ਦੇ ਦੋ ਚਾਰ ਲਫਜ਼ ਕਹੇ ਤੇ ਨਾਲ ਵੀਹ ਰੁਪਏ ਸਾਹਬ ਨੇ ਆਪਣੀ ਹਿੱਪ ਪਾਕਟ ਚੋਂ ਕੱਢ ਕੇ ਮੇਰੇ ਵੱਲ ਵਧਾਏ। ਮੈਂ ਜ਼ਬਾਨ ਤੋਂ ਨਾਂਹ ਕਰ ਦਿੱਤੀ। ਪਰ ਮੇਰਾ ਸੱਜਾ ਹੱਥ ਮੇਰੀ ਸਜੀ ਵੱਖੀ ਵਲੋਂ ਮੈਥੋਂ ਚੋਰੀ ਅਗੇ ਵਧਿਆ ਤੇ ਉਸ ਜਾ ਉਨ੍ਹਾਂ ਨੋਟਾਂ ਨੂੰ ਫੜਿਆ! ਉਨ੍ਹਾਂ ਫੇਰ "ਥੈਂਕਯੂ" ਕਿਹਾ ਤੇ ਮੈਂ ਸਿਰਫ ਮੁਸਕਰਾ ਹੀ ਸੱਕਿਆ। ਉਨ੍ਹਾਂ ਚਲਣਾ ਸ਼ੁਰੂ ਕੀਤਾ ਤੇ ਓਸ ਘੜੀ ਵਿੱਚ ਮੈਂ

- ੬੭ -