ਪੰਨਾ:ਦਿਲ ਹੀ ਤਾਂ ਸੀ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਫੇਰ ਮੈਂ ਕੇਸਰੇ ਜਮਾਂਦਾਰ ਦੀਆਂ ਝੁਗੀਆਂ ਵਿਚ ਗਿਆ। ਜਮਾਂਦਾਰ ਕੇਸਰੇ ਦੀ ਭੈਣ ਕੇਲੀ ਨੇ ਮੈਨੂੰ ਦਸਿਆ ਸੀ, ਕਲ੍ਹ ਸਵੇਰੇ ਜਦੋਂ ਉਹ ਸਾਡੇ ਫਾਰਮ ਦੇ ਨਲਕੇ ਤੋਂ ਪਾਣੀ ਭਰਨ ਆਈ ਤਾਂ ਉਹ ਬੜੀ ਉਦਾਸ ਸੀ। ਉਸ ਦੀ ਉਦਾਸੀ ਦਾ ਕਾਰਨ ਜਾਨਣ ਲਈ ਮੈਂ ਉਸ ਤੋਂ ਪੁਛਿਆ, "ਕੀ ਗਲ ਏ ਕੇਲੀ, ਤੂੰ ਬੜੀ ਉਦਾਸ ਹੋਈ ਏਂ?"
ਉਸ ਨੇ ਇਕ ਦੋ ਵਾਰ ਮੇਰੇ ਏਸੇ ਸਵਾਲ ਦਾ ਜੁਆਬ ਦੇਣ ਲਈ ਆਪਣੇ ਖੁਸ਼ਕ ਬੁਲ੍ਹਾਂ ਨੂੰ ਇਕ ਦੂਜੇ ਤੋਂ ਵਖਰੇ ਕਰਨ ਦਾ ਯਤਨ ਕੀਤਾ। ਪਰ ਪਤਾ ਨਹੀਂ ਉਹ ਕਿਉਂ ਨਹੀਂ ਸਨ ਖੁਲ੍ਹਦੇ। ਮੈਂ ਆਪਣੇ ਸਵਾਲ ਦਾ ਉੱਤਰ ਸੁਣਨ ਲਈ ਉਸ ਦੇ ਮੂੰਹ ਵਲ ਬੜੇ ਗਹੁ ਨਾਲ ਤੱਕ ਰਿਹਾ ਸਾਂ। ਉਸਦੇ ਬੁਲ੍ਹ ਦੋ ਚਾਰ ਵਾਰ ਕੰਬੇ ਅਤੇ ਫੇਰ ਕਿੰਨੇ ਹੀ ਚਿਰ ਪਿਛੋਂ ਉਹ ਚੁਪ ਨੂੰ ਤੋੜਦੀ

- ੯੫ -