ਪੰਨਾ:ਦਿਲ ਹੀ ਤਾਂ ਸੀ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਅਜ ਮੈਂ ਖੁਸ਼ ਹੋਣ ਦੀ ਥਾਂ ਸੋਚਾਂ ਵਿਚਾਰਾਂ ਦੇ ਡੂੰਘੇ ਸਾਗਰ ਵਿਚ ਗੋਤੇ ਖਾ ਰਿਹਾ ਹਾਂ। ਉਹ ਚਪੇੜ ਜਿਹੜੀ ਮੈਂ ਕਿਸੇ ਗਰੀਬ ਦੇ ਮੂੰਹ ਤੇ ਮਾਰੀ ਉਹੀ ਮੈਨੂੰ ਤੜਫਾ ਰਹੀ ਹੈ। ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਜੇ ਮੈਂ ਉਸ ਗਰੀਬ ਦੇ ਦੁਖ ਦਾ ਦਾਰੂ ਨਹੀਂ ਸੀ ਬਣ ਸਕਦਾ ਤਾਂ ਮੈਨੂੰ ਕੀ ਹੱਕ ਸੀ ਕਿ ਮੈਂ ਉਸਨੂੰ ਦੁਖਾਵੀਂ ਠੋਕਰ ਮਾਰਦਾ। ਇਸ ਨਾਲੋਂ ਚੰਗਾ ਸੀ ਮੈਂ ਚੁਪ ਚਾਪ ਅਗੇ ਲੰਘ ਜਾਂਦਾ। ਪਰ ਕੇਲੀ ਦੀ ਝੁੱਗੀ ਤੋਂ ਆਉਂਦਿਆਂ ਮੈਂ ਸਭ ਕੁਝ ਆਪਣੀ ਅੱਖੀਂ ਵੇਖਿਆ। ਮੈਂ ਕਿਵੇਂ ਵੇਖ ਕੇ ਅੱਖਾਂ ਮੀਟ ਲੈਂਦਾ।

ਤਵੇ ਉਤੇ ਪਈ ਰੋਟੀ ਸੜ ਰਹੀ ਸੀ। ਭਾਂਡੇ ਖਿਲਰੇ ਪਏ ਸਨ। ਸਾਗ ਵਾਲੀ ਤੌੜੀ ਧਾਫ਼ੂ ਦਿਆਂ ਪੈਰਾਂ ਤੇ ਮੂਧੀ ਪਈ ਹੋਈ ਸੀ। ਤੇਜ ਕੰਢਿਆਂ ਵਾਲੀਆਂ ਦੋ ਕੌਲੀਆਂ ਤੇ ਇਕ ਥਾਲੀ ਉਸ ਗਰੀਬਣੀ ਦੇ ਲਕ ਹੇਠਾਂ ਪਈਆਂ ਸਨ ਅਤੇ ਉਹ ਮੱਛੀ ਵਾਂਗ ਚੁਲੇ ਲਾਗੇ ਪਈ ਤੜਫ਼ ਰਹੀ ਸੀ। ਮੈਂ ਭਜ ਕੇ ਉਸ ਨੂੰ ਚੁਕਿਆ ਤੇ ਫੇਰ ਛੇਤੀ ਨਾਲ ਇਕ ਪਾਸੇ ਲੰਮਿਆਂ ਪਾ ਦਿਤਾ, ਪਈ ਕਿਤੇ ਉਸ ਦਾ ਮੁਟਿਆਰਾ (ਸਾਈਂ) ਨਾ ਆ ਜਾਵੇ ਅਤੇ ਬੁਰਾ ਨਾ ਮੰਨੇ ਕਿ ਮੈਂ ਉਸਦੀ ਲੁਗਾਈ (ਵਹੁਟੀ) ਨੂੰ ਏਸ ਤਰ੍ਹਾਂ ਫੜੀ ਬੈਠਾ ਸਾਂ। ਮੈਂ ਛੇਤੀਂ ਨਾਲ ਬਾਹਰ ਨਿਕਲਿਆ ਤੇ ਉਸਦੇ ਮੁਟਿਆਰੇ ਨੂੰ ਵਾਜ ਮਾਰੀ। ਉਹ ਜਮਾਂਦਾਰ ਕੇਸਰੇ ਨਾਲ ਬੈਠਾ ਹੁੱਕੇ ਦੇ ਦਮ ਲਾ ਰਿਹਾ ਸੀ। ਉਹ ਸਹਿਜੇ ਸਹਿਜੇ ਤੁਰ ਪਿਆ "ਓ ਗਾਂਹ ਭਜ ਕੇ ਆ ਯਾਰ" ਮੇਰੇ ਆਖਣ ਤੇ ਉਹ ਭਜ ਕੇ ਆਇਆ। ਉਸ ਨੇ ਧਾਫ਼ੂ ਨੂੰ ਇਸ ਤਰ੍ਹਾਂ ਪਈ ਵੇਖਿਆ ਪਰ ਉਸ ਨੂੰ ਚੁੱਕਣ ਦੀ ਥਾਂ ਉਸਦੀ ਨਜ਼ਰ ਸੜਦੀ ਹੋਈ ਰੋਟੀ ਤੇ ਜਾ ਪਈ। ਉਹ ਕਾਹਲੀ

- ੯੮ -