ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਰਚਨਾ ਇਕ ਚਿੱਠੀ ਦੇ ਰੂਪ ਵਿਚ ਲਿਖੀ... ਮੇਰਾ ਇਕ ਨੇੜਲਾ ਮਿੱਤਰ ਸੀ ਵੇਦ ਪ੍ਰਕਾਸ਼ ਮੋਨੀ, ਉਹ ਜੈਤੋ ਮੰਡੀ ਛੱਡ ਕੇ ਕੋਟਕਪੂਰੇ ਜਾ ਵੱਸਿਆ... ਮੈਂ ਉਹਨੂੰ ਕਵਿਤਾ ਦੇ ਰੂਪ ਵਿਚ ਖ਼ਤ ਲਿਖਿਆ... ਉਹਨਾਂ ਵੇਲਿਆਂ ਵਿਚ ਲੋਕੀਂ ਸਿਹਰੇ ਤੇ ਸਿੱਖਿਆ ਆਮ ਹੀ ਲਿਖਦੇ ਸਨ ਤੇ ਫਿਰ ਮੈਂ ਗੀਤ ਲਿੱਖਣ ਲੱਗ ਪਿਆ... ਆਪਣੀ ਲੜਕੀ ਨੂੰ ਜਦੋਂ ਤੋਰਨ ਲੱਗਿਆ, ਤਾਂ ਉਹ ਘਰ ਦੀਆਂ ਚਾਬੀਆਂ ਆਪਣੀ ਮਾਂ ਨੂੰ ਫੜਾਉਣੀਆਂ ਭੁੱਲਗੀ ਸੀ, ਡੋਲੀ ਬਹਿਣ ਲੱਗੀ ਨੂੰ ਚੇਤੇ ਆਇਆ, ਕਹਿੰਦੀ, 'ਮਾਂ ਆਹ ਲੈ ਚਾਬੀਆਂ ਫੜ੍ਹ ਲੈ...' ਤੇ ਮੈਂ ਉਸੇ ਵੇਲੇ ਈ ਲਿਖਿਆ

ਆਹ ਲੈ ਮਾਏ ਸਾਂਭ ਕੁੰਜੀਆਂ,
ਧੀਆਂ ਕਰ ਚੱਲੀਆਂ ਸਰਦਾਰੀ,
ਦੋ ਦਿਨ ਮੌਜਾਂ ਮਾਣ ਕੇ,
ਲਾ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ...

ਇਹ ਗੀਤ ਲਿਖ ਕੇ ਮੈਂ ਅੰਦਰ ਵੜ ਕੇ ਬਹੁਤ ਰੋਇਆ ਸੀ... ਏਸ ਗੀਤ ਨੂੰ ਲੋਕ-ਗੀਤ ਵਾਲਾ ਰੁਤਬਾ ਮਿਲਿਐ... ਨਰਿੰਦਰ ਬੀਬਾ ਜੀ ਨੇ ਖ਼ੂਬ ਗਾਇਐ।"

ਇਹ ਦਸਦਿਆਂ ਦੀਪਕ ਜੀ ਦਾ ਗਲਾ ਭਰ ਆਇਆ। ਉਹਨਾਂ ਫਿਰ ਪਾਣੀ ਪੀਤਾ ਤੇ ਚਾਹ ਬਣਾਉਣ ਲਈ ਪੋਤਰੇ ਨੂੰ ਕਿਹਾ, "ਜਾਹ ਉਏ, ਹੱਟੀਉਂ ਦੁੱਧ ਲੈ ਆ, ਨਾਲ ਬਿਸਕੁਟ ਵੀ ਲੈ ਕੇ ਆਵੀਂ ਮੇਰੇ ਸ਼ੇਰਾ।"

ਮੈਂ ਕਿਹਾ, "ਤੁਸੀਂ ਆਪਣੀਆਂ ਗੱਲਾਂ ਸੁਣਾਈ ਚੱਲੋ... ਇਹ ਤਾਂ ਬਿਸਕੁਟਾਂ ਤੋਂ ਕਿਤੇ ਜ਼ਿਆਦਾ ਸੁਆਦੀ ਨੇ... ਸੁਣਾਓ ਅਗਾਂਹ ਗੱਲਾਂ।"

"ਲਓ... ਹਾਂ ਜੀ... ਮੈਨੂੰ ਏਸ ਗੀਤ ਦੀ ਉਦੋਂ 7800 ਰੁਪਏ ਰਾਇਲਟੀ ਮਿਲੀ... ਐਚ.ਐਮ.ਵੀ. ਕੰਪਨੀ ਵਿਚ ਤਵਾ ਰਿਕਾਰਡ ਹੋਇਆ... ਇਕ ਮੇਰੀ ਦਿਨ ਘਰਵਾਲੀ ਨਾਲ ਲੜਾਈ ਹੋ ਪਈ... ਮੈਂ ਗੀਤ ਲਿਖਿਆ

'ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜੀਓ,
ਸਾਰੇ ਪਿੰਡ ਵਿਚ ਮੱਚਗੀ ਦੁਹਾਈ ਅੜੀਓ'

ਇਹ ਗੀਤ ਜਗਮੋਹਨ ਕੌਰ ਨੇ ਗਾਇਆ, ਬੜਾ ਮਕਬੂਲ ਹੋਇਆ... ਜਗਮੋਹਨ ਕੌਰ ਨੇ ਮੇਰੇ ਕਈ ਗੀਤ ਗਾਏ... ਏਸੇ ਗੀਤ ਦਾ ਅਗਲਾ ਅੰਦਰਾ ਵੀ ਸੁਣ ਲਓ ਘੁਗਿਆਣਵੀ ਸਾਹਿਬ... ਜ਼ਰਾ ਗੌਰ ਫ਼ੁਰਮਾਣਾ.. ਇਹ ਮੈਨੂੰ ਬੜਾ ਅੱਛਾ ਲੱਗਦਾ ਰਿਹੈ... ਹਾਂ ਇਹ ਸੀ-

15/ਦੀਪਕ ਜੈਤੋਈ