ਆਨੀ-ਬਹਾਨੀ ਆਪਣੇ ਵੀਰਾਂ ਦਾ ਰਾਹ ਤੱਕਦੀ ਰਹਿੰਦੀ ਹੈ ਤੇ ਭਰਾ ਭੈਣ ਪੱਖੋਂ ਅਵੇਸਲੇ ਹੋਏ ਪਏ ਹੁੰਦੇ ਹਨ ਤਾਂ ਸੱਸ ਮਿਹਣਾ ਕੱਸਦੀ ਹੈ:-
ਤੈਨੂੰ ਲੈਣ ਕੋਈ ਨਾ ਆਇਆ,
ਬਹੁਤਿਆਂ ਭਰਾਵਾਂ ਵਾਲੀਏ।
ਅਜਿਹੇ ਮੌਕੇ ਧੀ ਦੀ ਰੂਹ ਵਾਰ-ਵਾਰ ਆਪਣੇ ਬਾਬੁਲ ਦੇ ਦਰ ਜਾਂ ਪੇਕਿਆਂ ਦੀ ਦਹਿਲੀਜ਼ 'ਤੇ ਅੱਪੜ ਕੇ ਵਾਪਸ ਮੁੜਦੀ ਹੈ, ਜਿਥੇ ਉਹ ਪੇਕਿਆਂ ਵੱਲੋਂ ਵਿਸਾਰ ਦੇਣ ਦਾ ਗਮ ਤੇ ਸੱਸ ਦੇ ਤਾਅਨਿਆਂ ਨੂੰ ਮਿਲਾ ਕੇ ਇੱਕ ਗਿਲ੍ਹਾ ਚੱਖਦੀ ਹੈ:-
ਜਾਂ ਬਾਪੂ ਮੈਂ ਮਰ ਜਾਂ,
ਜਾਂ ਮਰ ਜੇ ਕੁੜਮਣੀ ਤੇਰੀ।
ਸੱਸ ਕੋਲ ਸੋ ਪਰਦੇ ਪਾ ਕੇ, ਉਹਲੇ ਰੱਖ ਕੇ ਐਨਾ ਸਭ ਹੋਣ ਦੇ ਬਾਵਜੂਦ ਵੀ ਧੀ ਆਪਣੇ ਪੇਕਿਆਂ ਦੀ ਹੇਠੀ ਨਹੀਂ ਹੋਣ ਦਿੰਦੀ। ਵੇਲਾ ਹੱਥ ਲੱਗਣ ਤੇ ਪੇਕਿਆਂ ਤੋਂ ਆਏ ਵੀਰ ਨੂੰ ਜਦੋਂ ਭੈਣ ਦੀਆਂ ਰੀਝਾਂ ਅਨੁਕੂਲ ਜੀ-ਹਜੂਰੀ ਜਾਂ ਆਓ-ਭਗਤ ਨਹੀਂ ਮਿਲਦੀ ਤਾਂ ਭਰਾ ਦਾ ਮੌਕੇ ਤੇ ਨਾ ਆ ਸਕਣਾ, ਸੱਸ ਦੀ ਦਰਸਾਈ ਬੇ-ਰੁਖੀ ਉਪਰ ਬਰਾਬਰ ਤੁਲ ਜਾਂਦਾ ਹੈ:-
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ,
ਸੱਸੇ ਤੇਰੀ ਮੰਹਿ ਮਰ ਜੇ।
ਤੇ ਸੱਸ ਵੀ ਮੌਕਾ ਵੇਖ ਬਦਲਾ ਲੈ ਲੈਂਦੀ ਹੈ ਧੀ ਨੂੰ ਹੌਲੀ-ਹੌਲੀ ਗਿਆਨ ਹੋ ਜਾਂਦਾ ਹੈ ਕਿ ਉਸ ਦਾ ਘਰ ਇਹ ਹੀ ਹੈ ਤੇ ਫੇਰ ਉਹ ਸੱਸ ਨੂੰ ਆਖਦੀ ਹੈ:-
ਨਾ ਦੇ ਸੱਸੇ ਗਾਲੀਆਂ,
ਏਥੇ ਮੇਰਾ ਕੌਣ ਸੁਣੇ?
ਪਰ ਸਹੁਰੇ ਘਰ ਨੂੰ ਨਰਕ ਬਣਾਨ ਵਿੱਚ ਸਭ ਤੋਂ ਵਧੇਰੇ ਹਿੱਸਾ ਸੱਸ ਦਾ ਹੈ। ਉਹ ਨੂੰਹ ਨੂੰ ਗਾਲਾਂ ਕੱਢਦੀ ਹੈ। ਸਭ ਤੋਂ ਚੁਭਵੀਆਂ ਗਾਲ੍ਹਾਂ ਭਰਾਵਾਂ ਦੀਆਂ ਹੁੰਦੀਆਂ ਹਨ। ਸੱਸ ਨੂੰਹ ਨੂੰ ਤਾਅਨੇ-ਮਿਹਣੇ ਦੇਂਦੀ ਹੈ, ਬੋਲ ਮਾਰਦੀ ਹੈ। ਸੱਸ ਹੀ ਗਹਿਣੇ-ਕੱਪੜੇ ਪਾਣ ਵਿੱਚ ਰੁਕਾਵਟ ਬਣਦੀ ਹੈ, ਔਖੇ ਕੰਮ ਕਰਵਾਉਂਦੀ ਹੈ:-
ਮਾਪਿਆਂ ਨੇ ਮੈਂ ਰੱਖੀ ਲਾਡਲੀ
ਸਹੁਰੇ ਲਾ ਲਈ ਰੇਹ ਵੇ।
ਐਵੇਂ ਜਨਮ ਗਵਾਇਆ,
ਚੰਨਣ ਵਰਗੀ ਦੇਹ ਵੇ।
"ਗੀਤ, ਪ੍ਰਿੰਝਣਾਂ ਵਿੱਚ ਚਰਖੇ ਕੁੜਦੀਆਂ ਮੁਟਿਆਰਾਂ, ਮੇਲੇ ਜਾਂਦੇ ਗੱਭਰੂ, ਹਲ ਵਾਹੁੰਦੇ ਹਾਲੀ, ਡੰਗਰ ਚਾਰਦੇ ਪਾਲੀ, ਚੱਕੀਆ ਬੋਤਦੀਆਂ ਔਰਤਾਂ, ਲੋਰੀ ਦਿੰਦੀਆਂ ਮਾਵਾਂ, ਘੋੜੀਆਂ ਗਾ ਰਹੀਆ ਭੈਣਾਂ ਤੇ ਸੁਹਾਗ ਗਾ ਰਹੀਆ ਸਹੇਲੀਆਂ, ਸੋਗ ਮਨਾ ਰਹੀਆ ਔਰਤਾਂ, ਯੋਧਿਆਂ ਦੀਆਂ ਵਾਰਾਂ ਗਾ ਰਹੇ ਢਾਡੀਆਂ ਦੇ ਗਲਿਆਂ ਦੀ ਸ਼ੋਭਾ ਬਣਦੇ ਆ ਰਹੇ ਹਨ। ਵਾਸਤਵ ਵਿੱਚ ਇਹ ਇੱਕ ਤਰ੍ਹਾਂ ਨਾਲ ਆਪ ਹੀ ਸਮੂਹਿਕ
35/ਦੀਪਕ ਜੈਤੋਈ