ਕੀਤੀ ਜਾਂਦੀ ਬੇਪੱਤੀ ਤੂੰ ਆਪਣੀ ਨਜ਼ਰੀ ਵੇਖਿਆ ਤੇ ਉਸ ਤੋਂ ਪ੍ਰੇਸ਼ਾਨ ਹੋ ਕੇ ਉਹ ਮੁਟਿਆਰਾਂ ਨੂੰ ਆਪਣਾ ਸਵੈਮਾਣ ਰੱਖਣ ਤੇ ਅਨਿਆਇ ਜਾਂ ਧੱਕੇ ਵਿਰੁੱਧ ਲੜਨ ਲਈ ਪ੍ਰੇਰਨਾ ਦਿੰਦਾ ਹੈ:
ਹੋਇਆ ਕੀ ਜੇ ਪਿੰਡ ਵਿੱਚ ਤੇਰੀ ਸਰਦਾਰੀ ਵੇ,
ਸਾਨੂੰ ਵੀ ਹੈ ਜਾਨੋਂ ਵੱਧ ਇੱਜ਼ਤ ਪਿਆਰੀ ਵੇ,
ਅਸੀਂ ਫੂਕਣੈ ਕਿਸੇ ਦਾ ਸ਼ਾਹੂਕਾਰਾ!
ਵੇ ਅਸੀਂ ਨਹੀਂ ਕਨੌੜ ਝੱਲਣੀ
ਗੱਲ ਸੋਚ ਕੇ ਕਰੀਂ ਜ਼ੈਲਦਾਰਾ75
ਇਹ ਦੇ ਨਾਲ ਨਾਲ ਉਹ ਸਮਾਜ ਦੀਆਂ ਉਜਾੜੂ ਰਸਮਾਂ ਰਿਵਾਜਾਂ ਦੇ ਤਿਆਗ ਲਈ ਵੀ ਸਾਨੂੰ ਸਬੰਧਿਤ ਹੁੰਦਾ ਆਖਦਾ ਹੈ:
ਬੰਦ ਕਰੋ ਇਹ ਪੁੱਠੀਆ ਰਸਮਾ ਕਿਉਂ ਜਾਨਾਂ ਤੜਪਾਈਆਂ ਨੇ ...
ਇਸ ਦਹੇਜ ਦੀ ਭੇਟ ਚੜ੍ਹ ਗਏ, ਜੋਬਨ ਕਈ ਹਜਾਰਾਂ
ਖਾ-ਖਾ ਜਹਿਰ ਤੜਪ ਕੇ ਮਰੀਆ, ਬਿਨਾਂ ਦੋਸ਼ ਮੁਟਿਆਰਾਂ
ਕਈਆਂ ਨੇ ਪਿੰਡੇ ਨੂੰ ਆਪਣੇ, ਆਪੇ ਅੱਗਾਂ ਲਾਈਆਂ ਨੇ76
ਦੀਪਕ ਜੈਤੋਈ ਸਭ ਨੂੰ ਮਾੜੇ ਕਰਮਾਂ ਤੋਂ ਮੂੰਹ ਮੋੜ ਕੇ ਚੰਗੇਰੇ ਜੀਵਨ ਪੰਧ ਤੇ ਚੱਲਣ ਲਈ ਪ੍ਰੇਰਨਾ ਦਿੰਦਾ ਹੈ।
ਦੁਨੀਆਂ 'ਤੇ ਸਭ ਤੋਂ ਨਿੱਘਾ ਅਹਿਸਾਸ ਮਾਂ ਦੇ ਪਿਆਰ ਦੇ ਨਿੱਘ ਦਾ ਹੈ। ਮਾਂ ਸੁੱਖਾਂ-ਸੁੱਖਦੀ, ਧੀਆਂ-ਪੁੱਤਰਾਂ ਦੀਆਂ ਖੁਸ਼ੀਆਂ ਮੰਗਦੀ, ਕਦੇ ਵੀ ਨਹੀਂ ਥੱਕਦੀ। ਪੇਕੇ ਘਰ ਵਿੱਚ ਧੀਆਂ ਦੀ ਪੁੱਛ ਕੇਵਲ ਮਾਂ ਕਰਕੇ ਹੀ ਹੁੰਦੀ ਹੈ ਤੇ ਮਾਂ ਦੀ ਧੀਆਂ ਕਰਕੇ। ਮਾਵਾਂ-ਧੀਆਂ ਆਪਸ 'ਚ ਸਲਾਹ ਮਸ਼ਵਰਾ ਕਰਦੀਆਂ ਰਹਿੰਦੀਆਂ ਹਨ ਤੇ ਤਕਰੀਬਨ ਹਰ ਸਥਿਤੀ 'ਤੇ ਕਾਬੂ ਪਾ ਲੈਂਦੀਆਂ ਹਨ। ਭਰਾ ਘਰ-ਵਾਲੀਆਂ ਪਿਛੇ ਲੱਗ ਬਦਲ ਜਾਂਦੇ ਹਨ ਤੇ ਭਾਬੀਆਂ-ਨਣਦਾਂ ਦੀ ਸਰਦਾਰੀ ਕਦੇ ਵੀ ਸਹਿਣ ਨਹੀਂ ਕਰਦੀਆਂ ਤੇ ਆਖਰ ਧੀ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਆਪਣੇ ਘਰ ਚਲੀ ਜਾਂਦੀ ਹੈ। ਇਹੋ ਜਿਹੇ ਭਾਵ ਦੀਪਕ ਆਪਣੇ ਗੀਤਾਂ ਵਿੱਚ ਪ੍ਰਸਤੁਤ ਕਰਦਾ ਲਿਖਦਾ ਹੈ:
ਆਖਿਰ ਸਿੱਟ ਕੇ ਕੁੰਜੀਆਂ, ਡੋਲੀ ਚੜ੍ਹ ਜਾਵੇ,
ਦੀਪਕ! ਜਗ ਦੀ ਰੀਤ ਮੈਂ ਕਿੱਦਾਂ ਬਦਲਾਵਾ,
ਮਾਵਾਂ ਜਿਹੀਆਂ ਲੱਭਦੀਆਂ ਕਦ ਠੰਡੀਆਂ ਛਾਵਾਂ77
ਦੁਨੀਆਂ ਦਾ ਸਭ ਤੋਂ ਕੌੜਾ ਸੱਚ ਹੈ, ਇਸਦੀ ਖੁਦਗਰਜ਼ੀ। ਬੰਦਾ ਸਭ ਤੋਂ ਵੱਧ ਉਦੋਂ ਦੁਖੀ ਹੁੰਦੈ, ਜਦੋਂ ਉਸਦਾ ਪਰਿਵਾਰ, ਧੀਆਂ, ਪੁੱਤਰ ਉਸਦੀ ਬੇਕਦਰੀ ਕਰਦੇ ਹਨ, ਮਾਨਸਿਕ ਪੀੜਾਂ ਦਿੰਦੇ ਹਨ।
ਤੇਰਾ ਤੇਰੇ ਘਰ ਚੋਂ ਉਠ ਸਤਿਕਾਰ ਗਿਆ,
ਝੂਠਾ ਮੌਹ ਪਰਿਵਾਰ ਦਾ ਤੈਨੂੰ ਮਾਰ ਗਿਆ।
72/ਦੀਪਕ ਜੈਤੋਈ