ਪੁੱਤਰਾਂ-ਧੀਆਂ ਖਾਤਿਰ ਠੱਗੇ ਯਾਰ ਬੜੇ,
ਉਹਨਾਂ ਨੇ ਰੱਖਿਆ ਹੈ ਤੈਨੂੰ ਐਨ ਰੜੇ,
ਜਣਾ-ਖਣਾ ਸਭ ਤੇਰੀ ਭੁਗਤ ਸੁਆਰ ਗਿਆ78
ਤੇ ਅੰਤ 'ਤੇ ਉਸਨੂੰ ਆਪਣੇ ਸਭ ਕੀਤੇ ਤੇ ਪਛਤਾਵਾ ਹੁੰਦੈ ਪਰ ਉਦੋਂ ਕੀ ਹੋ ਸਕਦੈ:
ਜਿਸ ਨੇ ਚਾਨਣ ਵੰਡਿਆ, ਨੂਰ ਹੰਢਾਇਆ ਏ,
ਉਹ ਅੱਜ ਚਾਨਣ ਦੀ ਛਿੱਟ ਦਾ ਤਿਹਾਇਆ ਏ
ਜੋ ਦੀਪਕ ਬਣ ਕੇ ਪੀ ਨ੍ਹੇਰ ਗੁਬਾਰ ਗਿਆ79
ਹਰ ਕਵੀ, ਭਾਵੇਂ ਉਹ ਕਿਸ ਵੀ ਦੇਸ਼ ਨਾਲ ਸਬੰਧਤ ਹੋਵੇ, ਆਪਣੇ ਦੇਸ ਪਿਆਰ ਦੇ ਜਜ਼ਬੇ ਨੂੰ ਆਪਣੀਆਂ ਰਚਨਾਵਾਂ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਦੇਸ ਦੇ ਸੋਹਿਲੇ ਗਾਉਂਦਿਆਂ ਉਸ ਦਾ ਗੁਣਗਾਣ ਕਰਦਿਆਂ, ਖੁਦ ਨੂੰ ਵਡਭਾਗਾਂ ਮਹਿਸੂਸ ਕਰਦਾ ਹੈ। ਦੀਪਕ ਜੈਤੋਈ ਵੀ ਆਪਣੇ ਦੇਸ ਦੇ ਅੰਦਰ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੈ, ਜਿਨ੍ਹਾਂ ਦੀ ਬਦੌਲਤ ਆਜ਼ਾਦੀ ਮਿਲੀ ਤੇ ਉਨ੍ਹਾਂ ਦੀ ਬਦੌਲਤ ਮਿਲੇ ਇਸ ਤਿਰੰਗੇ ਝੰਡੇ ਦੀ ਅੰਬਰਾਂ ਵਿੱਚ ਲਹਿਲਾਉਂਦੀ ਮੂਰਤ ਨੂੰ ਪ੍ਰਸਤੁਤ ਕਰਕੇ ਸਭਨਾਂ ਨੂੰ ਦੇਸ ਪ੍ਰੇਮ ਲਈ ਪ੍ਰੇਰਿਤ ਕਰਨ ਦਾ ਯਤਨ ਕਰਦਾ ਹੈ:-
ਅਮੀਰ ਸ਼ਹੀਦਾ ਨੇ ਸਿਰ ਦੇ ਕੇ ਬੰਨ੍ਹਿਆ ਮੁੱਢ ਕਹਾਣੀ ਦਾ,
ਇਹ ਆਜ਼ਾਦੀ ਅਮਰ ਚਿੰਨ੍ਹ ਹੈ, ਵੀਰਾਂ ਦੀ ਕੁਰਬਾਨੀ ਦਾ80
ਲੱਖਾਂ ਹੀ ਉਪਕਾਰ ਕਮਾਏ ਇਸ ਨੇ ਹਿੰਦੋਸਤਾਨ ਤੇ,
ਇਹ ਪਿਆਰਾ ਤਿੰਨ ਰੰਗ ਝੰਡਾ ਲਹਿਰਾਵੇਂ ਅਸਮਾਨ ਤੇ81
ਸੋ ਦੀਪਕ ਜੈਤੋਈ ਹੁਰਾਂ ਦੀਆਂ ਰਚਨਾਵਾਂ ਉਤੇ ਨਜ਼ਰ ਮਾਰਿਆਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਜਨਾਬ ਦੀਪਕ ਜੈਤੋਈ ਆਪਣੇ ਰਚਨਾਤਮਿਕ ਕਾਰਜ ਪ੍ਰਤੀ ਸੁਹਿਰਦ ਸਨ। ਆਪ ਨੇ ਜੋ ਕੁਝ ਵੀ ਲਿਖਿਆ ਛੰਦਾਬੰਦੀ ਦੇ ਨਿਯਮਾਂ ਦੇ ਅੰਤਰਗਤ ਹੀ ਲਿਖਿਆ ਤੇ ਇਸ ਪ੍ਰਤੀਬੱਧਤਾ ਨੇ ਹੀ ਆਪ ਨੂੰ ਮਕਬੂਲ ਸ਼ਾਇਰ-ਗੀਤਕਾਰ ਵਜੋਂ ਪ੍ਰਵਾਨਤਾ ਦੁਆਈ।
73/ਦੀਪਕ ਜੈਤੋਈ