ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹੀਦਾਂ ਨੂੰ ਉਹਨਾਂ ਦੀ ਕੁਰਬਾਨੀ ਲਈ ਯਾਦ ਕਰਦਿਆਂ ਲਿਖਿਆ ਹੈ:

ਅਮਰ ਸ਼ਹੀਦਾਂ ਨੇ ਸਿਰ ਦੇ ਕੇ ਬੰਨਿਆ ਮੁੱਢ ਕਹਾਣੀ ਦਾ,
ਇਹ ਆਜ਼ਾਦੀ ਅਮਰ-ਚਿੰਨ੍ਹ ਹੈ ਵੀਰਾਂ ਦੀ ਕੁਰਬਾਨੀ ਦਾ।77

ਆਜ਼ਾਦੀ ਅਸਲ ਵਿੱਚ ਹੈ ਹੀ ਨੌਜਵਾਨ ਸ਼ਹੀਦਾਂ ਦਾ ਅਮਰ ਚਿੰਨ੍ਹ। ਜੇਕਰ ਨੌਜਵਾਨ ਅੱਗੇ ਨਾ ਆਉਂਦੇ ਤਾਂ ਹੋ ਸਕਦਾ ਹੈ ਅੱਜ ਵੀ ਅਸੀਂ ਗੁਲਾਮ ਹੀ ਹੁੰਦੇ। ਭਗਤ ਸਿੰਘ, ਰਾਜਗੁਰੂ, ਸੁਖਦੇਵ ਜਿਹੇ ਨੌਜਵਾਨ ਜਿਸ ਦੇਸ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲੈਂਦੇ ਹਨ ਉਹ ਦੇਸ ਆਜ਼ਾਦ ਹਵਾ ਇੱਕ ਨਾ ਇੱਕ ਦਿਨ ਸਾਹ ਜਰੂਰ ਲੈਂਦਾ ਹੈ।

ਆਜ਼ਾਦੀ ਉਪਰੰਤ ਦੇਸ ਨੂੰ ਮਿਲਣ ਵਾਲਾ ਇੱਕ ਚਿੰਨ੍ਹ ਇੱਕ ਵੱਖਰੀ ਪਹਿਚਾਣ ਹੁੰਦਾ ਹੈ ਉਸ ਦਾ ਝੰਡਾ। ਭਾਰਤ ਦਾ ਝੰਡਾ ਹੈ ਤਿਰੰਗਾ, ਹਰਿਆਲੀ, ਸੁਖ-ਸ਼ਾਤੀ, ਬਰਾਬਰੀ ਦਾ ਪ੍ਰਤੀਕ ਤਿੰਨ ਰੰਗਾ ਝੰਡਾ। ਜਦੋਂ ਵੀ ਇਹ ਤਿਰੰਗਾ ਅਸਮਾਨ ਉਤੇ ਹਵਾ ਵਿੱਚ ਲਹਿਰਾਉਂਦਾ ਹੈ ਤਾਂ ਸਮੁੱਚੇ ਹਿੰਦੁਸਤਾਨ ਦੀ ਸ਼ਾਨ ਵਿਖਾਉਂਦਾ ਹੈ। ਦੀਪਕ ਜੈਤੋਈ ਹੁਰਾਂ ਲਿਖਿਆ ਹੈ:

ਲੱਖਾਂ ਹੀ ਉਪਕਾਰ ਕਮਾਏ ਇਸ ਨੇ ਹਿੰਦੋਸਤਾਨ ਤੇ,
ਇਹ ਪਿਆਰਾ ਤਿੰਨ ਰੰਗਾ ਝੰਡਾ ਲਹਿਰਾਵੇ ਅਸਮਾਨ ਤੇ।78

ਸੋ ਉਪਰੋਕਤ ਵਿਚਾਰ ਚਰਚਾ ਉਪਰੰਤ ਕਿਹਾ ਜਾ ਸਕਦਾ ਹੈ ਕਿ ਜਨਾਬ ਦੀਪਕ ਜੈਤੋਈ ਨੇ ਆਪਣੇ ਗੀਤਾਂ ਵਿੱਚ ਸਾਰੇ ਬਿੰਬਾਂ ਦੀ ਵਰਤੋਂ ਕੀਤੀ ਹੈ, ਭਾਵੇਂ ਆਪ ਨੇ ਨਾਮਾਤਰ ਜਿਹੇ ਅਜਿਹੇ ਬਿੰਬ ਹੀ ਸਿਰਜੇ ਹਨ ਜੋ ਕਿ ਪੁਰਾਤਨਤਾ ਨਾਲ ਸੰਬੰਧ ਰੱਖਦੇ ਹਨ, ਪ੍ਰੰਤੂ ਫੇਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਪ ਦੁਆਰਾ ਵਰਤੇ ਗਏ ਬਿੰਬ ਆਮ ਜਨ-ਸਧਾਰਣ ਅਤੇ ਆਮ-ਜੀਵਨ ਦੇ ਬਿੰਬ ਹਨ। ਇਸ ਪ੍ਰਕਾਰ ਦੀਪਕ ਜੈਤੋਈ ਨੇ ਵੱਖ-ਵੱਖਰੇ ਬਿੰਬ ਆਪਣੇ ਗੀਤਾਂ ਵਿੱਚ ਸਮਾਏ ਹੋਏ ਹਨ। ਇਹ ਬਿੰਬ ਹੀ ਉਹਨਾਂ ਦੇ ਗੀਤਾਂ ਦੀ ਜਿੰਦ-ਜਾਨ ਹਨ। ਜੋ ਗੀਤਾਂ ਨੂੰ ਇੱਕ ਖਾਸ ਰੂਪ ਅਤੇ ਭਾਵ ਪ੍ਰਦਾਨ ਕਰਦੇ ਹਨ। ਪੰਜਾਬੀ ਗੀਤ-ਕਾਵਿ ਖੇਤਰ ਵਿੱਚ ਜਨਾਬ ਦੀਪਕ ਜੈਤੋਈ ਦੀ ਇੱਕ ਵਿਲੱਖਣ ਥਾਂ ਹੈ।

ਦੀਪਕ ਜੈਤੋਈ ਦੇ ਗੀਤਾਂ ਵਿੱਚ ਲੋਕ-ਮਨੋਭਾਵਾਂ ਨੂੰ ਜ਼ਬਾਨ ਮਿਲੀ ਹੈ। ਆਪ ਦੇ ਗੀਤਾਂ ਵਿੱਚ ਲੋਕ-ਗੀਤਾਂ ਵਰਗੀ ਸਾਦਗੀ, ਸਰਲਤਾ ਅਤੇ ਸੰਗੀਤਾਤਮਕਤਾ ਹੈ। ਜੈਤੋਈ ਦੇ ਗੀਤਾਂ ਵਿੱਚ ਲੋਕ-ਮਾਨਸ ਨੂੰ ਪ੍ਰਗਟਾਵਾ ਮਿਲਿਆ ਹੈ। ਦੀਪਕ ਜੈਤੋਈ ਨੇ ਵੰਨ-ਸੁਵੰਨੇ ਗੀਤਾਂ ਦੀ ਰਚਨਾ ਕੀਤੀ ਹੈ। ਆਧੁਨਿਕਤਾ ਅਤੇ ਪਰੰਪਰਾ ਦਾ ਸੁਮੇਲ ਆਪ ਦੇ ਗੀਤਾਂ ਵਿੱਚ ਸਹਿਜੇ ਹੀ ਵੇਖਣ ਨੂੰ ਮਿਲ ਜਾਂਦਾ ਹੈ। ਆਪ ਦੇ ਗੀਤਾਂ ਦੀ ਸੁਰ ਆਪਣੇ ਸਮਕਾਲੀਆਂ ਤੋਂ ਵੱਖਰੀ ਸੁਣਾਈ ਦਿੰਦੀ ਹੈ। ਆਪ ਦੀ ਕਲਾ ਉਤੇ ਆਪ ਦੀ ਨਿੱਜਤਾ ਦੀ ਛਾਪ ਹੈ, ਜਿਸ ਦੇ ਸਦਕਾ ਆਪ ਆਪਣੇ ਵਿਲੱਖਣ ਬੋਲਾਂ ਰਾਹੀਂ ਝਟਪਟ ਪਛਾਣੇ ਜਾਂਦੇ ਹਨ।

ਦੀਪਕ ਜੈਤੋਈ ਨੇ ਆਪਣੇ ਗੀਤਾਂ ਵਿੱਚ ਪੰਜਾਬ ਦੀ ਆਰਥਿਕਤਾ, ਸਮਾਜੀ

96/ਦੀਪਕ ਜੈਤੋਈ