ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੨)

ਗਜ਼ਲ ਨੰ: ੪੯

ਬਿਸ਼ਨੌ ਅਜ਼ ਮਨ ਹਰਫ਼ ਅਜ਼ ਰਫ਼ਤਾਰ ਇਸ਼ਕ॥
ਤਾ ਬਿਯਾਬੀ ਲਜ਼ਤ ਅਜ਼ ਗੁਫ਼ਤਾਰ ਇਸ਼ਕ॥

ਬਿਸ਼ਨੌ-ਸੁਣ। ਅਜ਼ ਮਨ-ਮੇਰੇ ਪਾਸੋਂ। ਹਰਫ-ਗੱਲ। ਰਫ਼ਤਾਰ-ਤੌਰ, ਚਾਲ। ਇਸ਼ਕ-ਪੇਮ। ਬਿਯਾਬੀ-ਤੂੰ ਪਾ ਲਵੇਂ। ਲਜ਼ਤ-ਸੁਆਦ। ਗੁਫ਼ਤਾਰ -ਵਰਣਨ, ਕਬਨ।

ਅਰਥ–ਇਸ਼ਕ ਦੀ ਚਾਲ ਦੀ ਗੱਲ ਮੇਰੇ ਪਾਸੋਂ ਸੁਣ। ਤਾਂ ਕਿ ਪ੍ਰੇਮ ਦੇ ਕਥਨ ਤੋਂ ਤੂੰ ਸੁਆਦ ਪਾ ਲਵੇਂ।

ਇਸ਼ਕ ਮੌਲਾ ਹਰ ਕਿਰਾ ਮਿਸਮਾਰ ਕਰਦ॥
ਮੁਗ਼ਤਨਿਮ ਦਾਨਦ ਸਰੇ ਦਰਕਾਰਿ ਇਸ਼ਕ॥

ਇਸ਼ਕ ਮੌਲਾ-ਰੱਬ ਦੇ ਪ੍ਰੇਮ। ਹਰ ਕਿਰਾ- ਜਿਸ ਕਿਸੇ ਨੂੰ। ਮਿਸਮਾਰ-ਬਰਬਾਦ,ਤਬਾਹ। ਕਰਦ-ਕੀਤਾ ਹੈ। ਮੁਗ਼ਤਨਿਮ-ਗਨੀਮਤ ਸੁਭਾਗ। ਦਾਨਦ-ਜਾਣਦਾ ਹੈ, ਸਮਝਦਾ ਹੈ। ਸਰੇ-(ਆਪਣੇ) ਸਿਰ ਨੂੰ। ਦਰਕਾਰਿ-ਵਾਸਤੇ। (੨) ਲਗ ਜਾਣਾ! (੩) ਕਬੂਲ।

ਅਰਥ–ਜਿਸ ਕਿਸੇ ਨੂੰ ਵਾਹਿਗੁਰੂ ਦੇ ਪ੍ਰੇਮ ਨੇ ਬਰਬਾਦ ਕੀਤਾ ਹੈ। (ਉਹ) ਪ੍ਰੇਮ ਦੇ ਰਾਹ ਤੇ ਲਗ ਜਾਣ ਕਰਕੇ (ਆਪਣੇ) ਸਿਰ ਨੂੰ ਸੁਭਾਗ ਸਫਲ ਸਮਝਦਾ ਹੈ।

ਆਂ ਜ਼ਿਹੇ ਦਮ ਕੋ ਬਯਾਦਸ਼ ਬਿਗੁਜ਼ਰਦ॥
ਸਰ ਹਮਾਂ ਖ਼ੁਸ਼ ਕੋ ਰਵਦ ਦਰ ਕਾਰੇ ਇਸ਼ਕ॥

ਆਂ-ਉਹ। ਜ਼ਿਹੇ-ਧੰਨ। ਦਮ-ਸ੍ਵਾਸ। ਬ ਯਾਦਸ਼-[ਬ+ਯਾਦ+ਸ਼] ਉਸਦੀ ਯਾਦ ਨਾਲ: ਬਿਗੁਜ਼ਰਦ-ਲੰਘਦਾ ਹੈ। ਸਰ-ਸਿਰ।