(੧੪੧)
ਹੈ। (ਜਿਸਨੇ) ਮੇਰੇ ਰੋਣ ਦੀ ਬਿਜਲੀ ਨੇ ਵਿਛੋੜੇ ਦਾ ਘਰ-ਬਾਰ ਤਾੜ ਦਿਤਾ ਹੈ।
ਚਿ ਕਰਦ ਅਸਤ ਫਿਰਾਕੇ ਤੋ ਬਰ ਸਰੇ ਗੋਯਾ॥
ਕਿ ਦਰ ਸ਼ੁਮਾਰ ਨਯਾਯਦ ਮਰਾ ਬਿਆਨਿ ਫ਼ਿਰਾਕ॥
ਚਿ-ਕੀ। ਕਰਦ-ਕੀਤਾ। ਅਸਤ-ਹੈ। ਬਰਸਰੇ · (ਮੇਰੇ) ਸਿਰ ਦੇ ਉਤੇ। ਸ਼ੁਮਾਰ -ਗਿਣਤੀ। ਨਯਾਯਾਦ ਨਹੀਂ ਆਉਂਦਾ! ਬਿਆਨਿ-ਵਰਣਨ, ਕਥਨ।
ਅਰਥ–ਤੇਰ ਵਿਛੋੜੇ ਨੇ ਨੰਦ ਲਾਲ ਦੇ ਸਿਰ ਉਤੇ ਕੀ ਕੀਤਾ ਹੈ। ਜੋ ਮੇਰੇ (ਪਾਸੋਂ) ਵਿਛੋੜੇ ਦਾ ਬਿਆਨ ਗਿਣਤੀ ਵਿਚ ਨਹੀਂ ਆਉਂਦਾ।
ਪੰਜਾਬੀ ਉਲਥਾ–
ਮਾਹੀ ਮੇਲ ਹੋਯਾ ਸੁਖਦਾਈ, ਦੁਖ ਵਿਛੋੜਾ ਦੂਰ ਗਿਆ।
ਕੀ ਦੁਖ ਹਾਲ ਸੁਣਾਵਾਂ ਉਸਦਾ, ਜੋ ਵਿਛੋੜੇ ਵਿਚ ਭਇਆ।
ਦੋਹੁ ਅਖਾਂ ਵਿਚ ਪ੍ਰੀਤਮ ਬੈਠਾ, ਰਿਦੈ ਤਖ਼ਤ ਤੇ ਵਸਦਾ ਏ,
ਦੁਸ਼ਟ ਵਿਛੋੜੇ ਸੰਦਾ, ਕੋਈ ਨਿਸ਼ਾਨ ਨ ਨਜ਼ਰ, ਪਇਆ।
ਅਜੇ ਵਿਛੋੜਾ ਛੋਹਿਆ ਨਹੀਂ ਸੀ, ਮਿਠੇ ਤੇਰੇ ਸੰਗਮ ਨੂੰ,
ਵਸਲ ਮੈਥੋਂ ਹੀ ਪੈਦਾ ਹੋਯਾ, ਏਹ ਵਿਛੋੜੇ ਸੁਖਨ ਕਹਿਆ।
ਲਾਈ ਅੱਗ ਮਾਹੀ ਦਿਲ ਮੇਰੇ, ਏਸ ਜੁਦਾਈ ਤੇਰੀ ਨੇ,
ਰੋਣ ਮੇਰੇ ਦੀ ਬਿਜਲੀ ਚਮਕੀ ਬਿਰਹੁੰ ਸੜਕੇ ਖਾਕ ਹੁਇਆ।
ਨੰਦ ਲਾਲ ਦੇ ਸਿਰ ਦੇ ਉਤੇ, ਬਿਰਹੁੰ ਕੀ ਕੁਝ ਕੀਤਾ ਏ,
ਦਸਿਆ ਮੈਥੋਂ ਜਾਇ ਨ ਸਾਰਾ ਜੋ ਦੁਖ ਵਿਛੋੜੇ ਆਨ ਦਇਆ।