ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੦)

ਨ ਬੂਦ ਗ਼ੈਰੇ ਤੁ ਦਰ ਹਰ ਦੁ ਚਸ਼ਮੇ ਅਬਰੂਯਮ॥
ਨ ਯਾਫ਼ਤੇਮ ਹਰਾਂ ਜਾ ਦਿਗਰ ਨਿਸ਼ਾਨਿ ਫ਼ਿਰਾਕ॥

ਨਬੂਦ-ਨਹੀਂ ਸੀ। ਗੈਰ-ਹੋਰ ਕੋਈ। ਤੁ-ਤੈਥੋਂ। ਅਬਰੂਯਮ-ਭਰਵੱਟਿਆਂ ਯਾਫ਼ਤੇਮ-ਪਾਇਆ ਹੈ, ਮੈਂ। ਹਰਾਂ ਜਾਂ-[ਹਰ+ਆਂ+ਜਾਂ] ਉਸ ਜਗ੍ਹਾਂ। ਦਿਗਰਿ-ਦੂਜਾ (ਨਿਸ਼ਾਨ-ਚਿੰਨ੍ਹ।

ਅਰਥ–ਸਾਡੀਆਂ ਦੋਹਾਂ ਅੱਖਾਂ ਦੇ ਭਰਵੱਟਿਆਂ ਵਿਚ ਤੈਥੋਂ ਬਿਨਾਂ ਹੋਰ ਕੋਈ ਨਹੀਂ ਸੀ। (ਇਸ ਲਈ) ਉਸ ਜਗ੍ਹਾ ਤੇ ਮੈਂ ਕੋਈ ਦੂਜਾ ਵਿਛੋੜੇ ਦਾ ਨਿਸ਼ਾਨ ਨਹੀਂ ਪਾਇਆ ਹੈ।

ਹਨੂਜ਼ ਹਿਜਰ ਨਿਯਾਲੂਦਹ ਬੂਦ ਵਸਲ ਤੁਰਾ॥
ਸ਼ੁਨੀਦਾਅਮ ਸੁਖ਼ਨੇ ਵਸਲ ਅਜ਼ ਜ਼ਬਾਨਿ ਫ਼ਿਰਾਕ॥

ਹਨੂਜ਼-ਅਜੇ। ਨਿ-ਨਹੀਂ। ਆਲੂਦਹ-ਲਬੇੜਿਆ (੨) ਛੋਹਿਆ। ਬੂ-ਸੀ। ਵਸਲ-ਮਿਲਾਪ। ਸ਼ੁਨੀਦਅਮ-ਸੁਣਾ ਦਿੱਤੀ ਮੈਨੂੰ। ਸੁਖਨੇ -ਗੱਲ। ਅਜ਼ ਜ਼ਬਾਨਿ-ਜ਼ਬਾਨ ਤੋਂ।

ਅਰਥ–ਅਜੇ ਵਿਛੋੜੇ ਨੇ ਤੇਰੇ ਮਿਲਾਪ ਨੂੰ ਛੋਹਿਆ ਹੀ ਨਹੀਂ ਸੀ। (ਜੋ) ਵਿਛੋੜੇ ਨੇ ਜ਼ਬਾਨ ਤੋਂ ਮੈਨੂੰ (ਤੇਰੇ) ਮਿਲਾਪ ਦੇ ਸੁਖਨ ਸੁਣਾ ਦਿਤੇ।}}

ਚੁਨਾ ਜ਼ਿ ਹਿਜਰ ਤੁ ਆਤਿਸ਼ ਫਿਤਾਦਹ ਦਰ ਦਿਲੇ ਮਨ॥
ਕਿ ਬਰਕਿ ਨਾਲਾ ਹੇ ਮਨ ਸੋਖ਼ਤ ਖ਼ਾਨ ਮਾਨਿ ਫ਼ਿਰਾਕ॥

ਚੁਨਾ-ਅਜੇਹੀ, ਐਸੀ। ਆਤਿਸ਼-ਅੱਗ। ਫਿਤਾਦਹ-ਪਈ ਹੈ। ਦਰ ਦਿਲੇ-ਦਿਲ ਦੇ ਵਿਚ। ਮਨ-ਮੇਰੇ। ਕਿ-ਜੋ। ਬਰਕਿ-ਬਿਜਲੀ। ਨਾਲਾ-ਰੋਣਾ। ਸੋਖ਼ਤ-ਸਾੜ ਦਿਤਾ। ਖ਼ਾਨਮਾਨਿ- ਘਰ-ਬਾਰ।


ਅਰਥ–ਤੇਰੇ ਵਿਛੋੜੇ ਦੀ ਅਜੇਹੀ ਅੱਗ ਮੇਰੇ ਦਿਲ ਵਿਚ ਪਈ