ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੬)

ਮੁਖ ਹੀ ਡਿੱਠਾ ਹੈ। ਅਸੀਂ ਕਿਸੇ ਗ਼ੈਰ ਦੇ ਵਲੇ ਨਜ਼ਰ ਕਦੋਂ ਕਰਦੇ ਹਾਂ।

ਜ਼ਾਹਿਦ ਮਰਾ ਜ਼ਿ ਦੀਦਨੇ ਖ਼ੂਬਾਂ ਮਨਾ ਮਕੁਨ॥
ਮਾ ਖ਼ੁਦ ਨਜ਼ਰ ਬ ਸੂਏ ਰੁਖ਼ੇ ਯਾਰ ਮੇ ਕੁਨੇਮ॥

ਜ਼ਾਹਿਦ- ਉਪਦੇਸ਼ਕ। ਮਰਾ-ਮੈਨੂੰ। ਜ਼ਿ-ਤੋਂ। ਦੀਦਨੇ-ਵੇਖਣਾ। ਖੂਬਾਂ-ਸਹਣਿਆਂ। ਮਨਾਹ ਮਕੁਨ-ਮਨ੍ਹਾ ਨਾ ਕਰ। ਖੁਦ ਨਜ਼ਰ-ਆਪੇ ਹੀ ਆਪਣੀ ਨਜ਼ਰ।

ਅਰਥ–ਹੇ ਉਪਦੇਸ਼ਕ! ਮੈਨੂੰ ਸੋਹਣਿਆਂ ਦੇ ਵੇਖਣ ਵਲੋਂ ਮਨ੍ਹਾ ਨਾ ਕਰ। (ਕਿਉਂਕਿ) ਅਸਾਂ ਆਪੇ ਹੀ ਆਪਣੀ ਨਜ਼ਰ ਯਾਰ ਦੇ ਚੇਹਰੇ ਵਲੇ ਕੀਤੀ ਹੋਈ ਹੈ।

ਮਾ ਜੁਜ਼ ਹਦੀਸੇ ਰੂਏ ਤੋ ਕੂਤੇ ਨ ਖ਼ੁਰਦਹ ਏਮ॥
ਦਰ ਰਾਹੇ ਇਸ਼ਕ ਈਂ ਹਮਹ ਤਕਰਾਰ ਮੇ ਕਨੇਮ॥

ਮਾ ਜੁਜ਼-ਅਸੀਂ ਬਿਨਾਂ। ਹਦੀਸੇ ਰੂਇ ਤੋ-ਤੇਰੇ ਚੇਹਰੇ [ਮੁਖ] ਦੀ ਹਦੀਸ। ਕੂਤੇ-ਕੁਝ ਭੀ। ਖ਼ੁਰਦਹ ਏਮ-ਖਾਣਾ ਪੀਣਾ ਕਰਦੇ ਹਾਂ। ਹਮਹ-ਸਾਰੇ ਹੀ। ਤਕਰਾਰ-ਵਾਧੂ ਝਗੜੇ।

ਅਰਥ–ਅਸੀਂ ਤੇਰੇ ਮੁੱਖ ਦੇਖਣ ਦੀ ਹਦੀਸ ਤੋਂ ਬਿਨਾ ਹੋਰ ਕੁਝ ਭੀ ਖਾਂਦੇ ਪੀਂਦੇ ਨਹੀਂ ਹਾਂ। (ਕਿਉਂਕਿ) ਪ੍ਰੇਮ ਦੇ ਰਾਹ ਵਿਚ ਏਹ ਸਾਰੇ (ਕੰਮ ਹੀ) ਵਾਧੂ ਝਗੜੇ ਮੰਨੇ ਹੋਏ ਹਨ।

ਗੋਯਾ ਜ਼ਿ ਚਸ਼ਮੇ ਯਾਰ ਚੂੰ ਮਖ਼ਮੂਰ ਗਸ਼ਤਹ ਏਮ॥
ਕੈ ਖਾਹਿਸ਼ੇ ਸ਼ਰਾਬੇ ਪੁਰ ਅਸ਼ਰਾਰ ਮੇ ਕੁਨੇਮ॥

ਮਖ਼ਮੂਰ-ਮਸਤੀ। ਗਸ਼ਤਹ ਏਮ-ਹਾਸਲ ਕਰ ਲਈ ਹੈ। ਖਾਹਿਸ਼ੇ-ਇਛਾ। ਪੁਰ-ਭਰੀ ਹੋਈ। ਅਸ਼ਰਾਰ-ਅੱਗ। (੨) ਝਗੜੇ।

ਅਰਥ–ਨੰਦ ਲਾਲ ਨੇ ਜਦ ਕਿ ਮਿਤ੍ਰ ਦੀਆਂ ਅੱਖਾਂ ਪਾਸੋਂ ਮਸਤੀ