ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/184

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੭੦)

ਗ਼ਜ਼ਲ ਨੰ: 80

ਬੇਵਫਾ ਨੇਸ੍ਤ ਕਸੇ ਗਰ ਤੁ ਵਫਾਦਾਰ ਸ਼ਵੀ
ਵਕਤ ਆਨਸਤ ਕਿ ਬਰ ਵਕਤ ਖ਼ਬਰਦਾਰ ਸ਼ਵੀ।

ਸ਼ਵੀ-ਹੋਵੇਂ। ਆਂ ਨਸਤ-ਓਹੀ ਹੈ। ਕਸੇ-ਕੋਈ ਭੀ।

ਅਰਥ–ਬੇ ਵਫ਼ਾ ਕੋਈ ਭੀ ਨਹੀਂ ਹੈ, ਜੇਕਰ ਤੂੰ ਵਫ਼ਾਦਾਰ ਹੋਵੇਂ। ਵੇਲਾ ਓਹੀ ਹੈ, ਜਿਸ ਵੇਲੇ ਉਪਰ ਖਬਰਦਾਰ ਹੋ ਜਾਵੇਂ।

ਜਾਂ ਅਗਰ ਹਸਤ ਨਿਸਾਰੇ ਕਦਮੇ ਜਾਨਾਂ ਕੁਨ
ਦਿਲ ਬ ਦਿਲਦਾਰ ਬਿਦਿਹ ਤਾ ਕਿ ਤੋ ਦਿਲਦਾਰ ਸ਼ਵੀ

ਜਾਂ-ਜਾਨ | ਹਸਤ-ਰਖਦਾ ਹੈਂ। ਨਿਸਾਰੇ-ਕੁਰਬਾਨ, ਸਦਕੇ। ਜਾਨ-ਪਿਆਰੇ ਪ੍ਰੀਤਮ ਤੋਂ ਬ-ਬਰਾਬਰ, ਨਾਲ। ਦਿਲਦਾਰ-ਪ੍ਰੀਤਮ, ਸਜਣ। ਬਿਦਿਹ-ਦੇ ਦੇਹੁ॥

ਅਰਥ–ਜਾਨ ਜੇਕਰ ਰਖਦਾ ਹੈਂ, (ਤਾਂ) ਪਿਆਰੇ ਪ੍ਰੀਤਮ ਦੇ ਕਦਮਾਂ ਤੋਂ ਵਾਰਨੇ ਕਰ। ਦਿਲਦਾਰੁ ਨੂੰ ਦਿਲ ਦੇ ਦੇਹ, ਤਾ ਕਿ ਤੂੰ ਦਿਲਦਾਰ ਬਰਾਬਰ ਹੋ ਜਾਵੇਂ (ਅਰਥਾਤ ਪ੍ਰੀਤਮ ਦਾ ਸਰੂਪ ਹੀ ਹੋ ਜਾਵੇਂਗਾ।

ਮੰਜ਼ਲੇ ਇਸ਼ਕ ਦਰਾਜ ਅਸਤ ਬ ਪਾ ਨ ਤਵਾਂ ਰਫ਼ਤ
ਸਰ ਕੁਦਮ ਸਾਜ਼ ਤਾ ਦਰ ਰਹੇ ਆਂ ਯਾਰ ਸ਼ਵੀ

ਮੰਜ਼ਲੇ-ਪੈਂਡਾ। ਰਾਜ-ਲੰਮਾ! ਅਸਤ-ਹੈ। ਬ ਪਾ-ਪੈਰਾਂ ਨਾਲ। ਤਵਾਂ-ਸਕੀਦਾ। ਰਫਤ-ਜਾਣਾ। ਸਾਜ਼-ਬਣਾਓ। ਕਦਮ-ਪੈਰ।

ਅਰਥ–ਪ੍ਰੇਮ ਦਾ ਰਾਹ ਲੰਮਾ ਹੈ, ਪੈਰਾਂ ਨਾਲ ਨਹੀਂ ਜਾ ਸਕੀਦਾ ਸਿਰ ਨੂੰ ਪੈਰ ਬਣਾਓ,ਤਾਂ, ਯਾਰ ਦੇ ਉਸ ਰਾਹ ਵਿਚ (ਜਾਣ ਵਾਲਾ) ਹੋਵੇਂਗਾ।