ਪੰਨਾ:ਦੀਵਾ ਬਲਦਾ ਰਿਹਾ.pdf/119

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁਣ ਜਿੰਦਰ ਰੋਜ਼ ਹੀ ਸ਼ਾਮ ਵੇਲੇ ਪ੍ਰੋਫ਼ੈਸਰ ਦੇ ਹੋਟਲ ਵਿਚ ਪੜ੍ਹਨ ਆਉਂਦੀ । ਜੇ ਉਸ ਵੇਲੇ ਪ੍ਰੋਫ਼ੈਸਰ ਬਾਹਰ ਗਿਆ ਹੁੰਦਾ ਤਾਂ ਬਹਿਰਾ ਜਿੰਦਰ ਨੂੰ ਉਪਰ ਨਾਲ ਦੇ ਖ਼ਾਲੀ ਕਮਰੇ ਵਿਚ ਬਿਠਾ ਦੇਂਦਾ । ਜਦੋਂ ਪ੍ਰੋਫ਼ੈਸਰ ਹੋਟਲ ਵਿਚ ਵੜਦਾ, ਤਾਂ ਕੋਈ ਬਹਿਰਾ ਆਖਦਾ, "ਬੀਬੀ ਜੀ ਉਪਰ ਬੈਠੇ ਆਪ ਦਾ ਇੰਤਜ਼ਾਰ ਕਰ ਰਹੇ ਹੈਂ |"ਪ੍ਰੋਫ਼ੈਸਰ ਉਪਰ ਚਲਿਆ ਜਾਂਦਾ, ਜਿੰਦਰ ਨੂੰ ਵੇਖ ਕੇ ਉਸ ਦਾ ਦਿਲ ਕੰਵਲ ਦੀ ਤਰ੍ਹਾਂ ਖਿੜ ਜਾਂਦਾ। ਉਹ ਦੋਵੇਂ ਬੈਠੇ ਰਹਿੰਦੇ । ਪ੍ਰੋਫ਼ੈਸਰ ਪੜਾਉਂਦਾ ਅਤੇ ਜਿੰਦਰ ਪੜ੍ਹਦੀ ।
ਸਮਾਂ ਬੀਤਦਾ ਗਿਆ । ਉਹ ਇਕ ਦੂਜੇ ਦੇ ਨੇੜੇ, ਹੋਰ ਨੇੜੇ ਹੁੰਦੇ ਗਏ । ਇਤਨੇ ਨੇੜੇ ਕਿ ਜਿਥੋਂ ਦੂਰ ਹੋਣਾ ਦੋਹਾਂ ਨੂੰ ਕਠਨ ਜਿਹਾ ਜਾਪਣ ਲਗਾ । ਉਹਨਾਂ ਨੇ ਪਿਆਰ-ਮੁਲਾਕਾਤਾਂ ਵਿਚ ਪਤਾ ਨਹੀਂ ਕੀ ਕੀ ਇਕਰਾਰ ਕਰ ਲਏ !
ਇਕ ਦਿਨ ਫੇਰ ਪ੍ਰੋਫ਼ੈਸਰ ਓਹੋ ਨਾ ਵਲ ਪੜ੍ਹਨ ਵਿਚ ਮਗਨ ਸੀ। ਕਿ ਜਿੰਦਰ ਨੇ ਪਿੱਛੋਂ ਪੋਲੇ ਜਿਹੇ ਆ ਕੇ ਉਸ ਦੀਆਂ ਅੱਖਾਂ ਮੀਟ ਲਈਆਂ ।
"ਬੰਸੀ ?"
"....."
"ਵੇਦ"ਪ੍ਰੋਫ਼ੈਸਰ ਨੇ ਫੇਰ ਕਿਹਾ। ਫਿਰ ਵੀ ਅੱਖਾਂ ਨਾ ਛਡੀਆਂ ਗਈਆਂ ਤਾਂ ਆਖਣ ਲਗਾ, 'ਵੇਦ ਵੀ ਨਹੀਂ ਤਾਂ....ਤਾਂ...."ਤੇ ਉਸ ਨੇ ਹੱਥ ਦੀ ਗੁਟ ਘੜੀ ਨੂੰ ਛੂਹਿਆ, ਪਰ ਪਛਾਣ ਨਾ ਸਕਿਆ।
ਜਿੰਦਰ ਬੋਲ ਪਈ, "ਕਿਤਨੇ ਭੋਲੇ ਬਣਦੇ ਹੋ ? ਮੇਰੇ ਹੱਥ ਦੀ ਮੁੰਦਰੀ ਨੂੰ ਤਿੰਨ ਵਾਰੀ ਤੁਸੀਂ ਛੋਹਿਆ ਹੈ, ਪਰ ਫੇਰ ਵੀ ਪਤਾ

 

ਦੀਵਾ ਬਲਦਾ ਰਿਹਾ

੧੨੧