ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/124

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਾ ਉਸ ਨੂੰ ਕਪੜੇ ਪਾਉਣ ਦਾ ਚਾਅ ਰਿਹਾ। ਉਸ ਨੇ ਕਾਲਜ ਛੱਡ ਦਿੱਤਾ। ਰਾਤੀ ਸੁੱਤਿਆਂ ਸੁੱਤਿਆਂ ਤ੍ਰਭਕ ਪੈਂਦੀ। "ਰਾਜਨ ! ਰਾਜਨ" ਆਖ ਕੇ ਬਾਹਰ ਵਲ ਨਸ ਪੈਂਦੀ। ਦਿਨੋਂ ਦਿਨ ਉਸ ਦੀ ਹਾਲਤ ਵਧੇਰੇ ਹੀ ਖ਼ਰਾਬ ਹੁੰਦੀ ਗਈ।

ਦਿੱਲੀ ਦੇ ਪਰਸਿੱਧ ਮਨੋਵਿਗਿਆਨਕ ਡਾਕਟਰ ਵਿੱਗ ਨੇ ਜਿੰਦਰ ਦੇ ਪਿਤਾ ਜੀ ਨੂੰ ਦਸਿਆ, "ਮੈਂ ਜਿੰਦਰ ਦੇ ਮਾਈਂਡ ਨੂੰ ਸਟੱਡੀ ਕੀਤਾ ਹੈ। ਇਸ ਦੇ ਦਿਮਾਗ਼ ਤੇ ਵਿਛੋੜੇ ਦਾ ਸ਼ਾਕ ਪਹੁੰਚਿਆ ਹੈ। ਇਸ ਦਾ ਇਲਾਜ ਉਸ ਦਾ ਮਿਲਾਪ ਹੀ ਹੈ। ਹਾਂ, ਜਦੋਂ ਉਹ ਸਟੇਸ਼ਨ ਤੇ ਜਾਂਦੀ ਹੈ ਤਾਂ ਕਾਫੀ ਸੈੱਨਸ ਵਿਚ ਹੁੰਦੀ ਹੈ। ਉਥੇ ਇਸ ਨੂੰ ਆਸ ਹੁੰਦੀ ਹੈ ਕਿ ਸ਼ਾਇਦ ਅੱਜ ਉਹ ਆ ਜਾਵੇ।"

ਤੁਸੀਂ ਹੁਣ ਵੀ ਉਸ ਨੂੰ ਦਿੱਲੀ, ਵੱਡੇ ਸਟੇਸ਼ਨ ਦੇ ਪਲੈਟ ਫ਼ਾਰਮ ਤੇ ਭੱਦੀ ਵੇਖੋਗੇ। ਉਹ ਪਲੈਟ ਫ਼ਾਰਮ ਦੇ ਲਾਗੇ ਹੀ ਰਹਿੰਦੀ ਹੈ। ਗੱਡੀ ਦਾ ਇਕ ਟੁੱਟਾ ਹੋਇਆ ਕੈਬਿਨ ਉਸ ਦਾ ਘਰ ਹੈ......

੧੨੬

ਆਸ ਹੈ ਬਾਕੀ