ਪੰਨਾ:ਦੀਵਾ ਬਲਦਾ ਰਿਹਾ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਣਾਇਆ ਇਕ ਹਾਰ ਖ਼ਰੀਦ ਲਿਆ। ਦਿਨ ਡੁਬਣ ਵਾਲਾ ਹੀ ਸੀ, ਸੁ ਮੈਂ ਕੁਝ ਮੋਮ-ਬਤੀਆਂ, ਪਟਾਕੇ, ਮਠਿਆਈ ਆਦਿ ਖ਼ਰੀਦ ਕੇ ਜਲਦੀ ਜਲਦੀ ਆਉਣ ਦੀ ਕੀਤੀ।

ਘਰ ਪਹੁੰਚਣ ਤੇ ਕਾਫ਼ੀ ਹਨੇਰਾ ਹੋ ਚੁਕਿਆ ਸੀ। ਘਰ ਦੇ ਅੰਦਰ ਹੱਥ ਤੇ ਹੱਥ ਮਾਰਿਆਂ ਨਹੀਂ ਸੀ ਪਤਾ ਲਗਦਾ। ਮੈਂ ਆਸ਼ਾ ਨੂੰ ਅਵਾਜ਼ ਮਾਰੀ। ਉਹ ਨਾ ਬੋਲੀ। ਮੈਂ ਸੋਚਿਆ ਕਿ ਬੱਚੀ ਹੈ, ਸੌਂ ਗਈ ਹੋਵੇਗੀ। ਮੋਮ-ਬਤੀ ਜਗਾਈ। ਆਸ਼ਾ ਮੰਜੇ ਤੇ ਪਈ ਸੀ। ਉਸ ਨੇ ਉਲਟੀਆਂ ਕਰ ਕਰ ਕੇ ਢੇਰ ਲਾਏ ਹੋਏ ਸਨ। ਮੈਂ ਵੇਖ ਕੇ ਘਬਰਾ ਗਿਆ। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਂ ਚੀਕ ਉਠਿਆ, ‘ਆਸ਼ਾ !’ ਉਹ ਬੋਲੀ, 'ਬਾਬਾ, ਮੇਰਾ ਹਾਰ ?’ ਮੈਂ ਹਾਰ ਉਸ ਦੇ ਗਲ ਵਿਚ ਪਾ ਦਿੱਤਾ-ਉਹ ਬਹੁਤ ਹੀ ਖ਼ੁਸ਼ ਹੋਈ, ਪਰ ਉਠਣ ਜੋਗੀ ਹਿੰਮਤ ਉਸ ਕੋਲੋਂ ਗੁਆਚ ਚੁਕੀ ਸੀ।

‘ਆਸ਼ਾ ! ਤੈਨੂੰ ਕੀ ਹੋਇਆ ਹੈ ?' ਮੈਂ ਪੁਛਿਆ।

ਉਸ ਆਖਣਾ ਸ਼ੁਰੂ ਕਰ ਦਿੱਤਾ, 'ਨਿੰਮੀ ਦੀ ਝਾਈ ਆਈ ਸੀ। ਕਹਿੰਦੀ ਸੀ-ਤੇਰਾ ਬਾਬਾ ਕਿੱਥੇ ਐ ?

ਮੈਂ ਆਖਿਆ-ਮੇਰਾ ਹਾਰ ਲੈਣ ਗਿਆ ਹੋਇਆ ਹੈ। ਫਿਰ ਉਸ ਨੇ ਮੈਨੂੰ ਕੁਝ ਪਤਾਸੇ ਦਿੱਤੇ। ਮੈਂ ਖਾਣ ਲਗ ਪਈ ਤੇ ਫਿਰ ਉਹ ਚਲੀ ... ਤੇ ... ਤੇ.....' ਉਸ ਦੀ ਅਵਾਜ਼ ਥਿੜਕਣ ਲਗ ਪਈ।

ਮੈਂ ਘੜੇ ਵਿਚੋਂ ਪਾਣੀ ਪਾਣ ਲਗਾ ਤਾਂ ਵੇਖਿਆ ਕਿ ਦਲੀਜ਼ ਦੇ ਕੋਲ ਕੁਝ ਮਾਸ, ਸੰਧੂਰ, ਫੁਲ, ਚਾਵਲ ਅਤੇ ਇਕ ਮਿੱਟੀ ਦਾ ਕੁੱਜਾ ਪਏ ਹੋਏ ਸਨ। ਪਾਣੀ ਆਸ਼ਾ ਦੇ ਮੂੰਹ ਵਿਚ ਪਾਇਆ, ਪਰ ਉਸ

੧੩੨

ਦੀਵਾ ਬਲਦਾ ਰਿਹਾ