ਪੰਨਾ:ਦੀਵਾ ਬਲਦਾ ਰਿਹਾ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

.......ਤੇ ਠੀਕ ਉਸੇ ਵੇਲੇ ਮੈਨੂੰ ਮੇਰੀ ਘਰ ਵਾਲੀ ਦੇ ਅੰਤਮ ਸ਼ਬਦ ਚੇਤੇ ਆ ਗਏ, ‘ਮੇਰੀ ਆਸ਼ਾ ਦੀ ਜਾਨ ਤੋਂ ਵਧ ਕੇ ਸੰਭਾਲ ਰਖਣੀ।’ ਮੇਰੇ ਸਰੀਰ ਵਿਚ ਕੰਬਣੀ ਜਹੀ ਛਿੜ ਪਈ। ਮੈਨੂੰ ਪਤਾ ਨਹੀਂ ਸੀ ਲਗ ਰਿਹਾ ਕਿ ਕੀ ਕਰਾਂ ? ਤਾਂ ਹੀ ਜੁ ਫਿਰ ਉਸੇ ਹੀ ਅਵਾਜ਼ ਦੀ ਗੁੰਜਾਰ ਮੇਰੇ ਕੰਨਾਂ ਤਕ ਪਹੁੰਚੀ, ‘ਇਸ ਦੁਨੀਆਂ ਵਿਚ ਗ਼ਰੀਬ ਨੂੰ ਵੀ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਦਾ ਉੱਨਾ ਹੀ ਹੱਕ ਹੈ, ਜਿੰਨਾ ਕਿ ਅਮੀਰ ਨੂੰ। ਦੁਨੀਆਂ ਦੇ ਐਸ਼ਾਂ ਅਰਾਮਾਂ ਤੇ ਅਮੀਰਾਂ ਦੀ ਹੀ ਮੁਹਰ ਨਹੀਂ ਲਗੀ ਹੋਈ। ਉੱਠ ! ਹਿੰਮਤ ਕਰ-ਮੈਂ ਤੇਰੀ ਮਦਦ ਕਰਾਂਗਾ।’ ਮੈਂ ਉਠ ਕੇ ਤਕਿਆ। ਉਥੇ ਨਾ ਕੋਈ ਬੰਦਾ ਸੀ, ਨਾ ਬੰਦੇ ਦੀ ਜ਼ਾਤ|

ਗੱਡੀ ਅਗੇ ਨਾਲੋਂ ਕਾਫ਼ੀ ਨੇੜੇ ਆ ਪਹੁੰਚੀ ਸੀ ਪਰ ਮੈਂ ਆਪਣੇ ਆਪ ਵਿਚ ਕੋਈ ਸ਼ਕਤੀ ਜਹੀ ਪਰਤੀਤ ਕੀਤੀ ਅਤੇ ਸ਼ਹਿਰ ਵਲ ਹੋ ਤੁਰਿਆ।

ਬਜ਼ਾਰੋ ਬਜ਼ਾਰ ਹੁੰਦਾ ਮੈਂ ਭੈਰੋਂ ਬਜ਼ਾਰ ਪਹੁੰਚ ਗਿਆ। ਉਥੇ ਵੇਖਿਆ ਕਿ ਇਕ ਸੇਠ ਕਪੜੇ ਦੀ ਦੁਕਾਨ ਤੇ ਖੜਾ ਕਪੜਾ ਖ਼ਰੀਦ ਰਿਹਾ ਸੀ। ਮੈਂ ਵੀ ਕੋਰੇ ਲੱਠੇ ਦਾ ਭਾ ਪੁਛਣ ਲਗ ਪਿਆ ਅਤੇ ਮੌਕਾ ਤਾੜ ਕੇ ਸੇਠ ਦਾ ਖੀਸਾ ਕੱਟ ਲਿਆ। ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁਕੀ ਸੀ। ਮੇਰੀਆਂ ਲੱਤਾਂ ਵਿਚ ਕੰਬਣੀ ਛਿੜੀ ਹੋਈ ਸੀ। ਗਲਾ ਮੇਰਾ ਖ਼ੁਸ਼ਕ ਹੋ ਰਿਹਾ ਸੀ। ਮੈਂ ਭੀੜ ਨੂੰ ਚੀਰਦਾ ਹੋਇਆ ਭੇਜ ਨਿਕਲਿਆ ਅਤੇ ਕਾਫ਼ੀ ਦੂਰ ਇਕ ਮੋੜ ਤੇ ਆ ਕੇ ਸਾਹ ਲਿਆ। ਉਥੇ ਜਾ ਕੇ ਖੀਸਾ ਫੋਲਿਆ, ਤਾਂ ਉਸ ਵਿਚੋਂ ਗਿਆਰਾਂ ਨੋਟ ਦਸਾਂ ਦਸਾਂ ਦੇ ਨਿਕਲੇ। ਮੈਂ ਨਾਲ ਦੇ ਇਕ ਸਰਾਫ਼ ਦੀ ਦੁਕਾਨ ਤੋਂ ਬਣਿਆਂ

ਦੀਵਾ ਬਲਦਾ ਰਿਹਾ

੧੩੧