ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/69

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜਾਵੇਗਾ। ਤੂੰ ਬੀ. ਏ. ਕਰ ਲਵੇਂਗਾ ਤਾਂ ਕੋਈ ਚੰਗੀ ਜਹੀ ਨੌਕਰੀ ਮਿਲ ਜਾਵੇਗੀ।"

ਇਹ ਸੁਣ ਕੇ ਰਮੇਸ਼ ਵੀ ਚੁੱਪ ਕਰ ਰਹਿੰਦਾ।

ਰਮੇਸ਼ ਦੀ ਮਾਂ ਨੂੰ ਕਪੜੇ ਸਿਊਣ ਦੀ ਇਕ ਮਸ਼ੀਨ ਸਰਕਾਰ ਵਲੋਂ ਮਿਲ ਗਈ। ਫਿਰ ਮਾਂ-ਪੁੱਤਰ ਦੋਵੇਂ ਸ਼ਹਿਰ ਆ ਗਏ। ਉਸ ਦੀ ਮਾਂ ਰਾਤ ਦਿਨ ਲੋਕਾਂ ਦੇ ਕਪੜੇ ਸਿਊਂਦੀ। ਰਮੇਸ਼ ਕਾਲਜ ਵਿਚ ਦਾਖ਼ਲ ਹੋ ਗਿਆ। ਅਪਰੈਲ ੧੯੪੯ ਵਿਚ ਉਸ ਨੇ ਬੀ. ਏ. (ਫ਼ਾਈਨਲ) ਦਾ ਇਮਤਿਹਾਨ ਦੇਣਾ ਸੀ। ਉਸ ਦੀ ਮਾਂ ਰਾਤ ਦਿਨ ਇਕ ਕਰਕੇ ਮਸ਼ੀਨ ਚਲਾਉਂਦੀ ਅਤੇ ਰਮੇਸ਼ ਦਾ ਕਾਲਜ ਦਾ ਖ਼ਰਚ ਪੂਰਾ ਕਰਦੀ। ਉਹ ਆਪ ਕਈ ਵਾਰੀ ਭੁੱਖੀ ਰਹਿੰਦੀ ਜਾਂ ਮੁੱਠ ਕੁ ਭੁੱਜੇ ਹੋਏ ਛੋਲੇ ਚੱਬ ਕੇ ਉਪਰੋਂ ਪਾਣੀ ਦਾ ਗਲਾਸ ਪੀ ਛਡਦੀ, ਪਰ ਰਮੇਸ਼ ਨੂੰ ਪਤਾ ਨਾ ਲਗਣ ਦੇਂਦੀ ਕਿ ਅੱਜ ਘਰ ਪੈਸੇ ਨਹੀਂ ਹਨ ਜਾਂ ਆਟਾ ਮੁਕਿਆ ਹੋਇਆ ਹੈ। ਉਹ ਸੌ ਦੁੱਖ ਸਹਿ ਕੇ ਵੀ ਰਮੇਸ਼ ਨੂੰ ਸੁਖੀ ਵੇਖਣਾ ਚਾਹੁੰਦੀ ਸੀ। ਉਹ ਨਹੀਂ ਸੀ ਚਾਹੁੰਦੀ ਕਿ ਰਮੇਸ਼ ਨੂੰ ਉਸ ਦੇ ਕਿਸੇ ਹਾਉਕੇ ਦੀ ਵੀ ਭਿਣਕ ਪੈ ਜਾਵੇ ਅਤੇ ਉਸ ਦਾ ਕੋਮਲ ਜਿਹਾ ਦਿਲ ਉਸ ਨਾਲ ਝੁਲਸਿਆ ਜਾਵੇ।

ਓਦੋਂ ਰਮੇਸ਼ ਫ਼ੋਰਥ ਈਅਰ ਵਿਚ ਪੜ੍ਹਦਾ ਸੀ। ਪੜ੍ਹਾਈ ਵਿਚ ਉਹ ਬੜਾ ਲਾਇਕ ਸੀ। ਉਹ ਬੈਠਾ ਬੈਠਾ ਕਿਤੇ ਦਾ ਕਿਤੇ ਪਹੁੰਚ ਜਾਂਦਾ-

‘ਅਪਰੈਲ ਵਿਚ ਬੀ. ਏ. ਦਾ ਇਮਤਿਹਾਨ ਦਿਆਂਗਾ। ਜੂਨ ਵਿਚ ਨਤੀਜਾ ਨਿਕਲੇਗਾ। ਉਤਨਾ ਚਿਰ ਮੈਂ ਅਕੈਡਮੀ ਦੇ ਮੁਕਾਬਲੇ ਦੀ ਤਿਆਰੀ ਕਰਾਂਗਾ। ਉਥੇ ਸੀਲੈਕਟ ਹੋ ਜਾਣਾ ਮੇਰੇ ਲਈ ਕੋਈ

ਦੀਵਾ ਬਲਦਾ ਰਿਹਾ

੬੯