ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਾਸ ਮੁਸ਼ਕਲ ਨਹੀਂ। ਤਿੰਨ ਸਾਲ ਮੈਂ ਹਾਕੀ ਦਾ ਕੈਪਟਨ ਰਹਿ ਚੁਕਿਆ ਹਾਂ। ਐਥਲੈਟਿਕ ਵਿਚ ਤਾਂ ਹਰ ਸਾਲ ਤਿੰਨ ਚਾਰ ਇਨਾਮ ਜਿਤਦਾ ਰਿਹਾ ਹਾਂ। ਜਨਰਲ ਨਾਲਜ ਵੀ ਮੇਰੀ ਕਾਫ਼ੀ ਹੈ। ਰੋਜ਼ ਅਖ਼ਬਾਰ ਪੜ੍ਹਦਾ ਹਾਂ। ਮੈਨੂੰ ਦੇਸ਼ ਬਦੇਸ਼ ਦੇ ਮਾਮਲਿਆਂ ਦੀ ਸੂਝ ਹੈ।

ਉਥੇ ਚੁਣਿਆ ਜਾ ਕੇ ਸੈਕੰਡ ਲੈਫ਼ਟੀਨੈਂਟ ਬਣ ਜਾਵਾਂਗਾ। ਮੇਰੇ ਘਰ ਅਰਦਲੀ ਹੋਇਆ ਕਰੇਗਾ-ਸਵੀਪਰ, ਧੋਬੀ, ਕੁਕ ਆਦਿ ਵੀ।

ਆਪਣੀ ਵਰਦੀ ਬਾਰੇ ਅਰਦਲੀ ਨੂੰ ਤਾੜਨਾ ਕਰ ਦਿਆਂਗਾ ਕਿ ਹਰ ਵੇਲੇ ਮੇਰੀਆਂ ਦੋ ਵਰਦੀਆਂ ਤਿਆਰ ਰਖਿਆ ਕਰੇ। ਮਿਲਟਰੀ ਵਿਚ ਤਾਂ ਸ਼ਾਨ ਹੀ ਵਰਦੀ ਦੀ ਹੁੰਦੀ ਹੈ। ਮਾਇਆ ਲਗੀ ਹੋਈ ਅਤੇ ਸੁਹਣੀ ਪ੍ਰੈਸ ਕੀਤੀ ਹੋਈ ਵਰਦੀ ਮੇਰਾ ਰੁਅਬ ਦੂਣਾ ਬਣਾ ਦੇਵੇਗੀ। ਮੇਰੇ ਹੱਥ ਵਿਚ ਰਾਡ ਹੋਇਆ ਕਰੇਗੀ। ਜਦੋਂ ਮੈਂ ਵਰਦੀ ਪਾ ਕੇ ਦਫ਼ਤਰ ਵਲ ਜਾਇਆ ਕਰਾਂਗਾ ਤਾਂ ਕਦਮ ਕਦਮ ਤੇ ਮੈਨੂੰ ਸਟ ਵਜਿਆ ਕਰਨ ਗੇ, ਪਰ ਮੈਂ ਸਿਰ ਨੂੰ ਥੋੜ੍ਹਾ ਜਿਹਾ ਹਿਲਾ ਕੇ ਹੀ ਅਗੇ ਤੁਰਦਾ ਜਾਇਆ ਕਰਾਂਗਾ। ਹੁਣ ਤਾਂ ਮੈਨੂੰ ਬੜੀਆਂ ਗੱਲਾਂ ਕਰਨ ਦੀ ਆਦਤ ਹੈ। ਜਿਸ ਨਾਲ ਗੱਲਾਂ ਕਰਨ ਲੱਗ ਜਾਵਾਂ, ਘੰਟਿਆਂ ਬੱਧੀ ਉਥੇ ਹੀ ਖੜਾ ਰਹਿੰਦਾ ਹਾਂ; ਓਦੋਂ ਇਹ ਆਦਤ ਬਦਲਣੀ ਹੀ ਪਵੇਗੀ। ਮੁਸ਼ਕਲ ਤਾਂ ਬੜੀ ਹੋਵੇਗੀ, ਪਰ ਕੰਮ ਜ਼ਿਆਦਾ ਹੋਣ ਕਰਕੇ ਕੁਝ ਸਮੇਂ ਵਿਚ ਆਪੇ ਇਹ ਆਦਤ ਹਟ ਜਾਵੇਗੀ।

ਜਦੋਂ ਮੈਂ ਦਫ਼ਤਰ ਪਹੁੰਚਿਆ ਕਰਾਂਗਾ ਤਾਂ ਮੇਰੀ ਮੇਜ਼ ਤੇ ਫ਼ਾਈਲਾਂ ਦੇ ਢੇਰ ਲਗੇ ਹੋਇਆ ਕਰਨਗੇ। ਮੈਂ ਸਾਰੇ ਕਾਗ਼ਜ਼ ਤਾਂ ਪੜ੍ਹ ਨਹੀਂ ਸਕਾਂਗਾ, ਕੇਵਲ ਦਸਖ਼ਤ ਹੀ ਕਰਿਆ ਕਰਾਂਗਾ। ਹਾਂ, ਪਰ ਸਟੈਨੋ ਮੈਂ ਆਪਣੀ ਪਸੰਦ ਦਾ ਹੀ ਚੁਣਾਂਗਾ, ਜੋ ਈਮਾਨਦਾਰ ਅਤੇ

੭੦

ਚੰਗਿਆੜੀਆਂ