ਪੰਨਾ:ਦੁਖੀ ਜਵਾਨੀਆਂ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁੰਦਰਤਾ “ਸੁੰਦਰਤਾ ਇਕ ਅਮੋਲਕ ਰਤਨ ਹੈ, ਜਿਸ ਦੀ ਹੋਂਦ ਦਾ ਅਨੰਦ ਭਾਗਾਂ ਵਾਲਿਆਂ ਨੂੰ ਹੀ ਪਰਾਪਤ ਹੁੰਦਾ ਹੈ।” ਲੇਡੀ ਡਾਕਟਰ ਅਨੂਪ ਕੁਮਾਰੀ ਅਤੇ ਅਨਿਲ ਕੁਮਾਰ ਬੀ. ਏ. ਦੀ ਸ਼ਾਦੀ ਹੋਈ। ਅਨਿਲ ਕੁਮਾਰ ਯਤੀਮ ਅਰ ਗਰੀਬ ਲੜਕਾ ਅਤੇ ਅਨੂਪ ਕੁਰਾਮੀ ਲਖਪਤੀ ਸੇਠ ਦੀ ਇਕਲੌਤੀ ਪੁਤਰੀ, ਡਾਕਟਰ । ਪਿਤਾ ਦੀ ਸੈਂਕੜੇ ਰੁਪਏ ਰੋਜ ਦੀ ਆਮਦਨੀ ਤੋਂ ਇਲਾਵਾ ਉਸ ਦੀ ਆਪਣੀ ਪ੍ਰੈਕਟਿਸ ਵੀ ਹਜ਼ਾਰ ਰੁਪਏ ਮਹੀਨੇ ਤੋਂ ਘਟ ਨਹੀਂ ਸੀ, ਫੇਰ ਵੀ ਉਸ ਨੇ ਪਿਤਾ ਦੇ ਕਹਿਣ ਤੇ ਬਿਨਾਂ ਦੇਖਿਆਂ ਹੀ ਗਰੀਬ ਅਨਿਲ ਕੁਮਾਰ ਨਾਲ ਵਿਆਹ ਕਰ ਲੀਤਾ। ਵਿਵਾਹ ਵਾਲੇ ਦਿਨ ਦੰਪਤੀ ਹੀ ਖੁਸ਼ ਸਨ। ਲਾੜ੍ਹੀ ਏਸ ਲਈ ਕਿ ਸੁਨਣ ਵਿਚ ਆਇਆ ਸੀ ਕਿ ਉਸ ਦਾ ਪਤੀ ਬਹੁਤ ਸੁੰਦਰ ਹੈ ਅਤੇ ਲਾਹੜਾ ਏਸ ਲਈ ਕਿ ਉਸ ਦੀ ਪਤਨੀ ਬਹੁਤ ਅਮੀਰ ਹੈ ਪਰ ਅਨਲ ਦੇ ਮਿਤਰ, ਕੁਝ ਖੁਸ਼ ਪ੍ਰਤੀਤ ਨਹੀਂ ਸਨ ਹੋ ਰਹੇ । ਕਿਉਂ...? ਕੇਵਲ ਏਸ ਲਈ ਕਿ ਉਹਨਾਂ ਦਾ ਅਨਲ ਜਿਨਾਂ ਸੁੰਦਰਤਾ ਦਾ ਬਾਦਸ਼ਾਹ ਸੀ,ਉਨੀਂ ਹੀ ਅਨੂਪ ਕੁਮਾਰੀ ਕਰੂਪਤਾ ਦੀ ਰਾਣੀ ਸੀ:-ਮਾਤਾ ਦੇ ਦਾਗਾਂ ਨੇ ਉਸ ਦਾ ਮੁਖੜਾ, ਸੀਤਾਂ ਫਲ ਵਾਂਗ ਉਭੜ ਖਾਭੜ ਕਰ ਦਿਤਾ ਸੀ, ਕਲੱਤਣ ਨੂੰ ਤਾਂ ਸ਼ਾਇਦ ਹੋਰ ਕੋਈ ਥਾਂ ਹੀ