ਪੰਨਾ:ਦੁਖੀ ਜਵਾਨੀਆਂ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੧੦- ਸੁੰਦਰਤਾ TOT V ਨੇ ਆਤਮ-ਹੱਤਿਆ ਕਰ ਲੀਤੀ ਤ......… ਉਹ ਬਕ ਜਹੀ ਪਈ। 800 --- ਆਪਣੀ ਕਰੂਪਤਾ ਉਤੇ ਪਰਦਾ ਪਾਉਣ ਵਾਸਤੇ, ਉਹ ਪਿਆਰਾਂ ਦੇ ਅਥਾਹ ਸਾਗਰ ਡੋਹਲ ਕੇ ਅਨਲ ਨੂੰ ਉਸ ਵਿਚ ਡੋਬ ਦੇਣ ਦਾ ਯਤਨ ਕਰਦੀ । ਕਿਤੇ ਮੇਰੀ ਕਰਪਤਾ ਕਰਕੇ ਹਥ ਆਇਆ ਹੋਇਆ ਲਾਣ ਖੋਹਿਆ ਨਾ ਜਾਵੇ . ਏਸ ਵਲੋਂ ਉਹ ਸਦਾ ਸਾਵਧਾਨ ਰਹਿੰਦੀ ! ਆਪਣੇ ਵਲੋਂ ਕਾਫੀ ਸਾਵਧਾਨ ਰਹਿਣ ਤੇ ਵੀ ਉਸ ਨੇ ਕੁਝ ਸੁਣਿਆ । ਉਸ ਦੀ ਪਿੱਠ ਪਿਛੇ ਉਸ ਦੀਆਂ ਸਹੇਲੀਆਂ ਵਿਚ ਬਹਿਸ ਹੋ ਰਹੀ ਸੀ, ਉਸ ਦੀ ਕਰੂਪਤਾ ਅਤੇ ਅਨਲ ਦੀ ਸੁੰਦਰਤਾ ਉਤੇ । ਉਹਨਾਂ ਦੇ ਅੰਤਲੇ ਫੈਸਲੇ ਅਨੁਸਾਰ ਇਹ ਜੋੜੀ ਬਿਲਕੁਲ ਅਜੋੜ ਸੀ। ਸਾਰੀਆਂ ਸਖੀਆਂ ਉਸ ਦੀ ਖੁਸ਼ ਕਿਸਮਤੀ ਉਤੇ ਸਦਕੇ ਹੋ ਰਹੀਆਂ ਸਨ ਅਤੇ ਅਨਲ ਨੂੰ ਅਭਾਗਾ ਦਰਸਾ ਰਹੀਆਂ ਸਨ। ਪਤੀ ਦੇ ਕਮਰੇ ਵਿਚੋਂ ਮਿੱਤਰਾਂ ਦੇ ਠਠੇ ਵਿਚ ਉਸ ਨੇ ਸੁਣਿਆ, “ਮਿਸਟਰ ਅਨਲ ! ਕੁਝ ਵੀ ਕਹੁ ਤੇਰੇ ਯੋਗ ਵਾਇਫ਼ (Wife) ਨਹੀਂ ਮਿਲੀ ਤੈਨੂੰ ! ਸਾਡੇ ਸੁੰਦਰ ਰਾਜਾ ਲਈ ਤਾਂ ਆਪ ਸੁੰਦਰਤਾ ਨੂੰ ਰਾਣੀ ਬਣ ਕੇ ਆਉਣਾ ਚਾਹੀਦਾ ਸੀ।” ਪਰ ਅਨਲ ਦਾ ਉਤਰ ਅਨੂਪ ਰੌਲੇ ਕਰ ਕੇ ਸੁਣ ਨਾ ਸਕੀ, ਏਸ ਅਮੇਲ ਵਿਆਹ ਉਤੇ ਲੋਕਾਂ ਦੇ ਤਾਹਨੇ ਸੁਣ ਕੇ ਉਸ ਦੇ ਅਮੀਰ ਹਿਰਦੇ ਵਿਚ ਪਸ਼ਚਾਤਾਪ ਦੀ ਦਰਦ