ਪੰਨਾ:ਦੁਖੀ ਜਵਾਨੀਆਂ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆ 14441 ਸੁੰਦਰਤਾ ਭੜਕ ਉਠੀ। “ਮੈਂ ਕਰੂਪ ਨੂੰ ਐਨੇ ਖੂਬਸੂਰਤ ਪਤੀ ਦੀ ਲੋੜ ਹੀ ਕੀ ਸੀ ? ਅਤੇ ਇਹਨਾਂ ਖਿਆਲਾਂ ਵਿਚ ਹੀ ਉਹ ਵਿਆਹ ਪਿਛੋਂ ਪਤੀ ਨਾਲ ਉਤਰਵਾਈ ਹੋਈ ਆਪਣੀ ਫੋਟੋ ਦਰਾਜ ਵਿਚੋਂ ਕਢ ਕੇ ਧਿਆਨ ਨਾਲ ਵੇਖਣ ਲਗ ਪਈ । ਉਹ ਜਾਨਣਾ ਚਾਹੁੰਦੀ ਸੀ ਕਿ ਕੀ ਸਚ ਮੁਚ ਹੀ ਅਨਲ ਵਾਸਤੇ ਉਹ ਯੋਗ੍ਯ ਨਹੀਂ ! ਫੋਟੋ ਵਿਚ ਦੋਵੇਂ ਗੋਰੇ ਰੰਗ ਦੇ ਪ੍ਰਤੀਤ ਹੋ ਰਹੇ ਸਨ। ਮਾਤਾ ਨਾਲ ਨਕਾਸ਼ੀ ਕੀਤਾ ਹੋਇਆ ਉਸ ਦਾ ਚਿਹਰਾ ਫੋਟੋ ਵਿਚ ਕਾਫੀ ਚੰਗਾ ਲਗ ਰਿਹਾ ਸੀ। ਮੋਟੇ ਮੋਟੇ ਬੁਲ ਆਪੋ ਵਿਚ ਜੁੜੇ ਹੋਣ ਕਰ ਕੇ ਕੋਮਲ ਬਨਣ ਦਾ ਯਤਨ ਕਰ ਰਹੇ ਸਨ, ਉਹ ਮੁਸਕਰਾ ਪਈ । ਆਪੇ ਨੂੰ ਉਸ ਨੇ ਕਿਹਾ, ਦੁਨੀਆਂ ਕਿਸੇ ਨੂੰ ਵੇਖ ਸਕੀ ਏ ਕਦੀ, ਜੋ ਮੂੰਹ ਆਇਆ ਬੁੱਕ ਦਿਤਾ, ਕੌਣ ਕਹਿੰਦਾ ਹੈ ਕਿ ਮੈਂ ਅਨਲ ਦੇ ਯੋਗ੍ਯ ਨਹੀਂ ! ਮੈਂ ਉਸ ਦੇ ਤੁਲ ਸੁੰਦਰ ਨਹੀਂ ਹਾਂ ਇਹ ਹੋਰ ਗਲ ਹੈ। ਮੇਰੀਆਂ ਹੋਰ ਵੀ ਸਹੇਲੀਆਂ ਹਨ, ਕਈਆਂ ਨਾਲੋਂ ਉਹਨਾਂ ਦੇ ਪਤੀ ਸੁੰਦਰ ਹਨ ਅਤੇ ਕਈ ਆਪਣੇ ਪਤੀਆਂ ਕੋਲੋਂ ਵਧ ਸੁੰਦਰੀਆਂ ਹਨ...ਏਸ ਨਾਲ ਹੋਇਆ ਕੀ..ਇਕ ਨਾਲੋਂ ਦੂਜੇ ਦਾ ਵਧੇਰੇ ਸੁੰਦਰ ਹੋਣਾ ਇਹ ਤਾਂ ਨਹੀਂ ਸਿਧ ਕਰਦਾ ਕਿ ਜੋੜੀ ਅਮੇਲ ਹੈ। ਆਪਣੇ ਕਮਰੇ ਵਿਚ ਸ਼ੀਸ਼ੇ ਸਾਹਮਣੇ ਖਲੋਤਾ ਅਨਲ ਵਾਲਾਂ ਨੂੰ ਕੰਘੀ ਕਰ ਰਿਹਾ ਸੀ । ਵਾਲਾਂ ਦੇ ਕੁੰਡਲ ਘੜੀ ਮੁੜੀ,,,ਕਦੀ ਮਥੇ ਤੇ,,,ਅਤੇ ਕਦੀ ਗਲ਼ਾਂ ਉਤੇ ਡਿਗ