ਪੰਨਾ:ਦੁਖੀ ਜਵਾਨੀਆਂ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ == VOO ਰਹੇ ਸਨ। ਹੌਲੀ ਜਹੀ ਬੂਹਾ ਖੋਹਲ ਕੇ ਅੰਦਰ ਲੰਘਦੀ ਅਨੂਪ ਬੂਹੇ ਵਿਚ ਹੀ ਜੜੀ ਗਈ । ਸ਼ੀਸ਼ੇ ਵਿਚੋਂ ਅਨਲ ਦਾ ਸੁੰਦਰ ਮੁਖੜਾ ਵੇਖ ਕੇ ਉਹ ਬੇਸੁਧ ਜਹੀ ਹੋ ਗਈ । ਕਿੰਨਾ ਚਿਰ ਹੀ ਉਹ ਉਸ ਸੁਹੱਪਣ-ਮੂਰਤ ਨੂੰ ਤੱਕਦੀ ਰਹੀ । ਫੇਰ ਕੁਝ ਚਿਰ ਪਿਛੋਂ ਆਪਣੇ ਆਪ ਨੂੰ ਸ਼ੀਸ਼ੇ ਵਿਚੋਂ ਨਜ਼ਰੀਂ ਆਉਣ ਤੋਂ ਬਚਾਂਦੀ ਹੋਈ ਹੌਲੀ ਹੌਲੀ, ਚੋਰੀ ਚੋਰੀ ਤੁਰਦੀ ਹੋਈ ਅਨੂਪ, ਅਨਲ ਦੇ ਇਕ ਪਾਸੇ ਆ ਕੇ ਖਲੋ ਗਈ।ਚੋਹਲ, ਕਰਨ ਵਾਸਤੇ, ਪਤੀ ਦੇ ਨੈਣ ਮੂੰਦਨ ਵਾਸਤੇ ਉਸ ਨੇ ਆਪਣੇ ਹਥ ਵਧਾਏ । ਸ਼ੀਸ਼ੇ ਵਿਚੋਂ ਜਾਣੇ ਪਛਾਣੇ ਹਥ ਆਪਣੇ ਵਲ ਵਧੇ ਆਉਂਦੇ ਵੇਖ ਅਨਲ ਮੁਸਕਰਾ ਪਿਆ। ਓਵੇਂ ਹੀ ਅਨੂਪ ਦੇ ਹੱਥਾਂ ਨੇ ਉਸ ਦੀਆਂ ਅੱਖਾਂ ਮੂੰਦ ਲੀਤੀਆਂ। ਸ਼ੀਸ਼ੇ ਵਿਚੋਂ ਅਨਲ ਮੁਸਕਰਾਂਦੇ ਹੋਏ ਗੋਰੇ ਗੋਰੇ ਮੁਖੜੇ ਵਾਲਾ ਬਦਨ ਅਤੇ ਅਨੂਪ ਦੇ ਕਾਲੇ ਹੱਥਾਂ ਤੋਂ ਬਿਨਾਂ ਕੁਝ ਵੀ ਦਿਸ ਨਹੀਂ ਰਿਹਾ ਸੀ। ਇਕ ਦਮ ਅਨੂਪ ਸ਼ੱਕ ਪਈ । ਅਨਲ ਦੇ ਗੋਰੇ ਬਦਨ ਉਤੇ ਕਿੰਨੇ ਭੈੜੇ ਲਗ ਰਹੇ ਸਨ ਉਸ ਦੇ ਕਾਲੇ ਕਾਲੇ ਹੱਥ ! ਮਾਨੋ ਸਫੈਦ ਕਾਗਜ਼ ਉਤੇ ਕਾਲੀ ਸਿਆਹੀ ਦੇ ਦਾਗ ! ਆਪਣੇ ਕਾਲ ਮੁਖ ਵੰਨੇ ਉਹ ਆਪ ਹੀ ਘਿਰਣਾ ਨਾਲ ਤੱਕਣ ਲਗ ਪਈ... ਫੇਰ ਕੁਝ ਹੋਰ ਅਗੇ ਵਧ ਕੇ, ਉਹ ਆਪਣਾ ਮੁਖ ਸ਼ੀਸ਼ੇ ਵਿਚ ਵੇਖਣ ਲੱਗੀ। ਉਹ ਕਿੰਨਾ ਭੱਦਾ ਲਗਾ ਉਸ ਨੂੰ ਆਪਣਾ ਸਾਰਾ ਸਰੀਰ ਸ਼ੀਸ਼ੇ ਵਿਚੋਂ ! ਹੁਣ ਉਸ ਨੂੰ ਦੁਨੀਆਂ ਦੇ ਸੁਣੇ ਹੋਏ ਤਾਹਨਿਆਂ ਵਿਚੋਂ ਸੱਚ ਫੁਟ ਫੁਟ ਕੇ ਬਾਹਰ ਨਿਕਲਦਾ ਪਰਤੀਤ ਹੋਇਆ। ਉਸ ਦੇ ਹਥ ਕੰਬਦੇ ਹੋਏ, ਅਨਲ ਦੇ ਸੁੰਦਰਤਾ 47 77