ਪੰਨਾ:ਦੁਖੀ ਜਵਾਨੀਆਂ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੧੩- ਸੁੰਦਰਤਾ ਹੱਥਾਂ ਦੀ ਛੋਹ ਤੋਂ ਪਹਿਲਾਂ ਹੀ, ਉਸ ਦੇ ਸੁੰਦਰ ਮੁਖੜੇ ਤੋਂ ਪਰੇ ਹੋ ਗਏ। ਅਤੇ ਉਸ ਵਲ ਤਕਦਿਆਂ ਹੋਇਆਂ ਅਨਲ ਨੇ ਕਿਹਾ-“ਤੇ ਅਨੂਪ ਜੀ ! ਤੁਸਾਂ ਸਮਝਿਆ ਹੋਵੇਗਾ ਕਿ ਮੈਂ ਤੜੱਕ ਜਾਵਾਂਗਾ। ਭਾਵੇਂ ਤੁਸੀਂ ਕਿੰਨੇ ਲੁਕ ਕੇ ਅੰਦਰ ਆਏ ਹੋਵੋ ਪਰ ਏਹ ਸ਼ੀਸ਼ਾ ਮੇਰਾ ਹੈ . ਏਸ ਨੇ ਤੁਹਾਡੀ ਝਲਕ ਮੈਨੂੰ ਦਰਸਾ ਹੀ ਦਿਤੀ ਸੀ। ਲਕੋਈ ਨਹੀਂ ਸੀ। ਹਾਂ ਅੱਖਾਂ ਮੀਟ ਕੇ ਰਾਣੀ ਜੀ ਕੀ ਸਜ਼ਾ ਦੇਣ ਆਏ ਸੀ ?? ਸੱਚ ! ਅਨੂਪ ਅਜੇ ਵੀ ਸ਼ੀਸ਼ੇ ਵਲ ਇਕ ਟਿਕ ਵੇਖੀ ਜਾ ਰਹੀ ਸੀ। ਅਨਲ ਦੇ ਸ਼ਬਦਾਂ ਵਿਚ ਲੁਕੇ ਹੋਏ ਹਾਸੇ ਦੇ ਨਾਲ ਉਸ ਨੂੰ ਹੱਸਣਾ ਹੀ ਪਿਆ ਪਰ ਕਾਲੇ ਕਾਲੇ ਬੱਦਲਾਂ ਵਿਚੋਂ ਜਿਵੇਂ ਬਿਜਲੀ ਚਮਕਦੀ ਡਰਾਉਣੀ ਪਰਤੀਤ ਹੁੰਦੀ ਹੈ ਉਸ ਤੋਂ ਕਈ ਗੁਣਾਂ ਵਧੇਰੇ ਡਰਾਉਣਾ ਲੱਗਾ ਉਸ ਨੂੰ ਆਪਣਾ ਹਾਸਾ ! ਆਪਣੀ ਕਰੂਪਤਾ ਦੀ ਐਨੀ ਨਗਨਤਾ ਉਸ ਨੂੰ ਅਗੇ ਕਦੀ ਵੀ ਭਾਸੀ ਨਹੀਂ ਸੀ । ਉਹ ਵਿਲਕ ਉਠੀ ਮੈਂ ਤੁਹਾਡੇ ਉਤੇ ਜ਼ੁਲਮ ਕੀਤਾ ਹੈ। ਅਤੇ ਉਹ ਹਥਾਂ ਵਿਚ ਮੂੰਹ ਲੁਕਾ ਕੇ ਰੋ ਪਈ। ਅਨਲ ਕੁਝ ਸਮਝ ਨਾ ਸਕਿਆ। ਉਸ ਨੇ ਹੈਰਾਨ ਹੁੰਦਿਆਂ ਪਿਆਰ ਨਾਲ਼ ਪੁਛਿਆ, “ਅਨੂਪ ਜੀ ! ਇਹ ਸਭ ਕੁਝ ਕਿਉਂ ? ਜੀ ਤਾਂ ਚੰਗਾ ਹੈ ?” ਅਤੇ ਉਸ ਨੂੰ ਆਪਣੀਆਂ ਖਾਹਾਂ ਵਿਚ ਲੈਣ ਲਈ ਉਹ ਅਗੇ ਵਧਿਆ ।ਪਿਛਾਂਹ ਟਦੀ ਹੋਈ ਅਨੂਪ ਨੇ ਉਤਰ ਦਿਤਾ, “ਨਹੀਂ, ਨਹੀਂ ! ਮੈਂ ਸ ਯੋਗ੍ਯ ਨਹੀਂ ਕਿ ਤੁਹਾਡੀ ਛੋਹ ਦਾ ਅਨੰਦ ਪ੍ਰਾਪਤ ਕਰ ਕਿ ਤੁਹਾਨੂੰ ਸ਼ੋਭਾ ਵੀ ਨਹੀਂ ਦੇਂਦਾ, ਮੈਂ ਅਭਾਗੀ ਨੂੰ