ਪੰਨਾ:ਦੁਖੀ ਜਵਾਨੀਆਂ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁੰਦਰਤਾ ਉਸ ਨੂੰ ਛਾਤੀ ਨਾਲ ਲਾਉਂਦਿਆਂ ਹੋਇਆਂ ਅਨਲ ਨੇ ਕਿਹਾ, “ਹੋਇਆ ਕੀ ਏ ? ਅੱਜ ਕਿਹੋ ਜਹੀਆਂ ਗੱਲਾਂ ਕਰ ਰਹੇ ਹੋ, ਅਨੂਪ ਜੀ ! ਦੁਖੀ ਜਵਾਨੀਆਂ ਛੋਹਣਾ।” -੧੧੪- ਅਨੂਪ ਨੇ ਆਪਣਾ ਮੁੱਖ ਅਨਲ ਦੀ ਛਾਤੀ ਵਿਚ ਲਕੋ ਲੈਣਾ ਚਾਹਿਆ ਪਰ ਫੇਰ ਇਕਦਮ ਪਿਛਾਂਹ ਹਟਦੀ ਹੋਈ ਉਹ ਵਿਲਕ ਕ ਬੋਲੀ, “ਅਨਲ ਜੀ ! ਤੁਹਾਡੇ ਨਾਲ ਵਿਆਹ ਕਰਕੇ, ਸਚ ਮੁਚ ਹੀ ਮੈਂ ਤੁਹਾਡਾ ਜੀਵਨ ਨਸ਼ਟ ਕਰ ਸੁਟਿਆ। ਮੇਰੇ ਜਹੀ ਕਰੂਪ ਨੂੰ ਸੁੰਦਰ ਪਤੀ ਲੈਣ ਦਾ ਕੋਈ ਅਧਿਕਾਰ ਨਹੀਂ ! ਅਨਲ ਜੀ ! ਮੈਂ ਭੁਲ ਗਈ ! ਮੈਨੂੰ ਖਿਮਾਂ ਨਹੀਂ ਕਰੋਗੇ ਤੁਸੀਂ। ਸਾਡੇ ਸਮਾਜ ਵਿਚ ਜੇ ਬਦੇਸ਼ ਵਾਂਗ ਤਲਾਕ ਦਾ ਰਵਾਜ ਹੁੰਦਾ ਤਾਂ ਮੈਂ ਹੁਣੇ ਹੀ ਤੁਹਾਨੂੰ ਆਜ਼ਾਦ ਕਰ ਦੇਂਦੀ...ਫੇਰ ਵੀ ਜੇ ਏਸ ਬਾਰੇ ਵਿਚ ਮੈਂ ਤੁਹਾਨੂੰ ਸੁਖੀ ਨਹੀਂ ਕਰ ਸਕੀ ਤਾਂ ਹੋਰ ਕਿਸੇ ਤਰ੍ਹਾਂ ਦਾ ਦੁਖ ਤੁਹਾਨੂੰ ਨਹੀਂ ਹੋਣ ਦੇਵਾਂਗੀ। ਹਮੇਸ਼ਾਂ ਅਨਲ ਜੀ! ਸਚ ਮੁਚ ਸਦਾ ਹੀ ਮੈਂ ਤੁਹਾਡੇ ਸੁੰਦਰ ਸਰੀਰ ਤੋਂ ਪਰਾਂ ਰਹਿਣ ਦਾ ਯਤਨ ਕਰਾਂਗੀ।” ਉਸ ਦੀਆਂ ਅਖਾਂ ਵਿਚੋਂ ਅਥਰੂਆਂ ਦਾ ਹੜ ਵਗ ਤੁਰਿਆ ਅਰ ਉਹ ਡਿਗਦੀ ਢਹਿੰਦੀ ਬੂਹਾ ਖੋਲ੍ਹ ਕੇ ਬਾਹਰ ਚਲੀ ਗਈ। ... ਅਨਲ ਨੂੰ ਕਦੀ ਇਹ ਖਿਆਲ ਵੀ ਨਹੀਂ ਆਇਆ ਸੀ ਕਿ ਉਹ ਅਭਾਗਾ ਹੈ। ਉਸ ਨੂੰ ਸੁੰਦਰ ਪਤਨੀ ਨਹੀਂ ਮਿਲੀ। ਛੋਟੇ ਹੁੰਦਿਆਂ ਤੋਂ ਉਸ ਨੂੰ ਅਮੀਰ ਹੋਣ ਦੀ ਚਾ