ਪੰਨਾ:ਦੁਖੀ ਜਵਾਨੀਆਂ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੧੫- ਸੁੰਦਰਤਾ ਸੀ,ਉਹ ਵੀ ਪ੍ਰਮਾਤਮਾਂ ਨੇ ਪੂਰੀ ਕਰ ਦਿਤੀ ! ‘ਫੇਰ ਸੁਹੱਪਣ ਤਾਂ ਸਦਾ ਉਹ ਮੰਗਦਾ ਹੈ ਜਿਸ ਪਾਸ ਆਪਣੇ ਕੋਲ ਸੁਪਹੱਣ ਨਹੀਂ ਹੁੰਦਾ ਜਿਸ ਪਾਸ ਆਪਣੇ ਕੋਲ ਕਾਫੀ ਤੋਂ ਵਧੇਰੇ ਧਨ ਹੋਵੇ, ਉਹ ਧਨੀ ਮਿਤਰ ਜਾਂ ਸਾਥੀ ਤਾਂ ਨਹੀਂ ਲੱਭਦਾ... ਉਸ ਨੂੰ ਤਾਂ ਕੇਵਲ ਸਾਥ ਦੀ ਲੋੜ ਹੁੰਦੀ ਹੈ ।” ਇਹ ਉਹ ਜਾਣ ਗਿਆ ਸੀ ਕਿ ਉਸ ਦੀ ਸੁੰਦਰਤਾ ਹੀ, ਉਸ ਨੂੰ ਸਾਰੇ ਸੁਖ ਦੇਣ ਵਾਲੀ ਪਤਨੀ ਦੀ ਉਦਾਸੀ ਦਾ ਕਾਰਨ ਹੈ, ਪਰ ਏਸ ਵਿਚ ਐਨੀ ਵਿਆਕੁਲਤਾ ਦਾ ਕੀ ਕਾਰਨ ਹੈ, ਇਹ ਉਹ ਨਾ ਜਾਣ ਸਕਿਆ। ਐਸ ਵੇਲੇ ਉਦਾਜ ਅਨੂਪ ਕੋਲੋਂ ਹੋਰ ਕੁਝ ਪੁਛ-ਗਿਛ ਕਰਨੀ ਉਸ ਨੇ ਚੰਗੀ ਨਹੀਂ ਸਮਝੀ। ਉਦਾਸੀ ਵਿਚ, ਉਸ ਦੀ ਪੁਛ-ਗਿਛ ਦੇ ਹੋਰ ਕੁਝ ਅਰਥ ਨਾ ਕੱਢੇ ਜਾਣ ਏਸ ਲਈ ਉਹ ਚੁਪ ਕਰ ਰਿਹਾ ਪਰ ਕਿੰਨਾ ਕੁ ਚਿਰ.. ਆਖਿਰ ਇਕ ਦਿਨ ਉਸ ਨੇ ਪੁਛ ਹੀ ਤਾਂ ਲੀਤਾ, “ਅਜ ਕੱਲ ਤੁਸੀਂ ਮੇਰੇ ਕੋਲੋਂ ਪਰੇ ਪਰੇ ਰਹਿੰਦੇ ਓ. ਅਨੂਪ ਜੀ ! ਕਿਉਂ ? ਗਰੀਬ ਨੂੰ ਸਹਾਰਾ ਦੇ ਕੇ ਤੁਹਾਨੂੰ ਪਛੋਤਾਵਾ ਲਗਾ ਹੈ .... ? ਹੁਣ ਮੈਂ ਤੁਹਾਡਾ ਪਤੀ ਹਾਂ ... ਇਕ ਨਿਆਸਰੇ ਨੂੰ ਜੇ ਆਸਰਾ ਦਿਤਾ ਜੇ ਤੇ ਫੇਰ ਹੁਣ ਇਹ ਬੇਰੁਖੀ ਕਿਉਂ


ਅਨਲ ਦੀਆਂ ਸਨੇਹ ਭਰੀਆਂ ਗੱਲਾਂ ਸੁਣ ਕੇ ਅਨੂਪ ਤੜਫ ਉਠੀ, “ਨਹੀਂ...ਅਨਲ ਜੀ ਇਹ ਨਾ ਕਹੋ ! ਮੈਂ ਤਾਂ ਉਸੇ ਦਿਨ ਹੀ ਤੁਹਾਨੂੰ ਦੱਸ ਦਿਤਾ ਸੀ ਕਿ ਤੁਹਾਡੇ ਜਹੇ ਸੁੰਦਰ ਦੇਵ ਨਾਲ ਜੀਵਨ ਬਿਤਾਉਣ ਲਈ, ਮੈਂ ਕਰੂਪ ਬਿਲਕੁਲ ਅਯੋਗਯ ਹਾਂ। ਯਤਨ ਕਰ ਰਹੀ ਹਾਂ ਕਿ ਸੁਹੱਪਣ