ਪੰਨਾ:ਦੁਖੀ ਜਵਾਨੀਆਂ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੧੭= ਸੁੰਦਰਤਾ ਤਾਂ ਮੈਂ ਵੀ ਤੁਹਾਨੂੰ ਕਰੂਪ ਹੀ ਦਸਦਾ ਪਰ ਵਿਆਹ ਤੋਂ ਪਿਛੋਂ ਤੁਸੀਂ ਮੈਨੂੰ ਪਿਆਰ ਕਰਨ ਲਗ ਪਏ...ਅਰ ਉਸੇ ਪ੍ਰੇਮ-ਪਿਆਰ ਵਿਚ ਮੈਨੂੰ ਇਹ ਕਦੀ ਸੋਚਣ ਦਾ ਵੀ ਸਮਾਂ ਨਹੀਂ ਮਿਲਿਆ ਕਿ ਤੁਸੀਂ ਸੁੰਦਰ ਨਹੀਂ। ਅਨੂਪ ਖਿੜ ਖਿੜਾ ਕੇ ਹਸ ਪਈ। ਇਕ ਠੰਡਾ ਸਾਹ ਖਿਚ ਕੇ ਉਸ ਨੇ ਕਿਹਾ, “ਅਨਲ ਜੀ ! ਤੁਸੀਂ ਦੇਵਤਾ ਓ... ਪਰ ਮੇਰੀ ਕਰੂਪਤਾ ਉਤੇ ਪਿਆਰ ਦੀ ਝਿਲੀ ਚੜ੍ਹਾ ਕੇ ਤੁਸੀਂ ਉਸ ਨੂੰ ਸੁੰਦਰ ਬਨਾਣ ਦਾ ਕਿੰਨਾ ਵੀ ਯਤਨ ਕਰੋ, ਕਰੂਪਤਾ ਕਰੂਪਤਾ ਈ ਰਹੇਗੀ। ਕੋਇਲਾ ਵੀ ਕਦੀ ਹੋ ਸਕਦਾ ਚਿਟਾ ਹੈ ਅਤੇ ਹੋਰ ਢਾਹੁਣ ਤੇ ਵੀ ਉਹ ਅਗੇ 'ਬੋਲ ਨਾ ਸਕੀ। ਉਸ ਦੀ ਆਵਾਜ਼ ਕੰਬ ਗਈ । ਜਿਸ ਤੋਂ ਇਹ ਸਾਫ ਜ਼ਾਹਰ ਹੋ ਰਿਹਾ ਸੀ ਕਿ ਜਿਵੇਂ ਇਕ ਅਛੂਤ, ਬ੍ਰਾਹਮਣ, ਨੂੰ ਛੋਹ ਦੇਣ ਤੋਂ ਹਰ ਵੇਲੇ ਬਚਦਾ ਰਹਿੰਦਾ ਹੈ, ਉਵੇਂ ਹੀ ਉਹ ਅਨਲ ਤੋਂ ਪਰੇ ਰਹਿ ਕੇ ਉਸ ਨੂੰ ਆਪਣੀ ਛੋਹ ਨਾਲ ਦਾਗੀ ਨਹੀਂ ਕਰੇਗੀ...ਅਤੇ ਇਵੇਂ ਈ. ਉਸ ਨੇ ਕਦੀ ਵੀ ਅਨਲ ਦੇ ਕੋਲ ਜਾਣ ਦਾ ਵਿਚਾਰ ਨਾ ਕੀਤਾ। ਅਨਲ ਆਪੇ ਹੀ ਜਦ ਕਦੀ ਉਸ ਕੋਲ ਆ ਜਾਂਦਾ ਤਾਂ ਉਹ ਕਹਿੰਦੀ, “ਦੇਵਤਾ ! ਤੁਸੀਂ ਐਵੇਂ ਈ ਮੇਰੇ ਕੋਲ ਆਉਂਦੇ ਕਰੂਪਤਾ ਕੋਲ ਜਾਣ ਨਾਲ ਸੁੰਦਰਤਾ ਦੀ ਨਿਰਾਦਰੀ ਹੁੰਦੀ ਹੈ... ” ਅਤੇ ਅਨੂਪ ਦੀਆਂ ਹੰਝੂ ਭਰੀਆਂ ਅਖੀਆਂ ਵੇਖਦਾ ਅਨਲ ਚੁਪ ਖਲੋਤਾ ਰਹਿੰਦਾ । ਅਨੂਪ ਹੌਲੀ ਹੌਲੀ ਪ...ਅਖੀਆਂ ਤੋਂ ਓਹਲੇ ਚਲੀ ਜਾਂਦੀ। DOD TAO