ਪੰਨਾ:ਦੁਖੀ ਜਵਾਨੀਆਂ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ UV -੧੧੮- ਇਕ ਦਿਨ ਇਕ ਰੋਗਨ ਨੂੰ ਪਟੀ ਬੰਨ ਰਹੀ ਸੀ, ਅਨੂਪ,ਘਾਬਰੇ ਹੋਏ ਨੌਕਰ ਨੇ ਸਾਇਕਲ ਨੂੰ ਸੁਟਕੇ ਔਂਦਿਆਂ ਹੋਇਆਂ ਕਿਹਾ, “ਬੀਬੀ ਜੀ...ਛੇਤੀ ਚਲੋ ! ਬਾਬੂ ਜੀ ਨੂੰ ਪ੍ਰਮਾਤਮਾਂ ਨਾ ਕਰੇ ਕੁਝ ਹੋ ਨਾ ਗਿਆ ਹੋਵੇ। 9 ਮੋਟਰ ਵਿਚ ਬੈਠੀ ਅਨੂਪ ਨੇ ਗੰਭੀਰ ਆਵਾਜ਼ ਵਿਚ ਪੁਛਿਆ, “ਬਈਆ ! ਤੂੰ ਕੀ ਕਿਹਾ ਸੀ.…ਹੋ ਕੀ ਨਾ ਗਿਆ...” “ਬੀਬੀ ਜੀ ! ਘਰ ਵਾਲੀ ਦਵਾਈਆਂ ਦੀ ਅਲਮਾਰੀ ਵਿਚੋਂ ਬਾਬੂ ਜੀ ਕੋਈ ਦਵਾਈ ਆਪਣੇ ਕਮਰੇ ਵਿਚ ਲੈ ਗਏ...ਮੈਂ ਸੋਚਿਆ, ਸ਼ਾਇਦ ਚੂਰਨ ਲੈ ਰਹੇ ਹੋਣਗੇ ਪ ਥੋੜੇ ਚਿਰ ਪਿਛੋਂ ਉਹਨਾਂ ਦੇ ਕਮਰੇ ਵਿਚੋਂ ਚੀਕ ਸੁਣੀ, ਮੈਂ ਬੂਹੇ ਤੇ ਗਿਆ.. ਉਹ ਬੰਦ ਸੀ.. ਇਸੇ ਲਈ.. ਨੌਕਰ ਦੀ ਹੋਰ ਅਗਲੀ ਗਲ ਅਨੂਪ ਨੇ ਨਹੀਂ ਸੁਣੀ। ਉਹ ਮਨ ਦੀਆਂ ਗਲਾਂ ਸੁਨਣ ਲਗ ਪਈ ਸੀ। “ਕਰੂਪਤਾ ਦੇ ਵਰਤਾਉ ਤੋਂ ਉਕਤਾ ਕੇ ਆਖਿਰ ਕਰ ਲੀਤੀ ਸੁੰਦਰਤਾ ਨੇ ਆਤਮ ਹਤਿਆ ਮੋਟਰ ਘਰ ਅਗੇ ਰੁਕ ਗਈ। ਅਨੂਪ ਕੰਬ ਰਹੀ ਸੀਵਗ ਰਹੀ ਰਨੇਰੀ ਵਿਚ ਇਛ ਦੇ ਇਕ ਪਤਲੇ ਤੀਲੇ ਵਾਂਗ। ਨੌਕਰ ਨੇ ਜ਼ੋਰ ਦੀ ਅਨਲ ਦੇ ਕਮਰੇ ਦਾ ਬੂਹਾ ਖੜਕਾਇਆ, “ਬਾਬੂ ਜੀ . ਬੂਹਾ ਖੋਹਲੋ, ਬੀਬੀ ਜੀ ਆਏ ਹਨ।” ਕੋਈ ਉਤਰ ਨਾ ਆਉਣ ਤੇ ਅਨੂਪ ਨੇ ਵਿਲਕ ਕੇ ਮੋਈ ਹੋਈ ਆਵਾਜ਼ ਵਿਕ ਕਿਹਾ, “ਸੁੰਦਰ..………ਨਾਬ! ਕਰੂਪ ਵਾਸੀ ਲਈ ਦਵਾਰ.....।” “ਅਜ ਐਡੀ ਜਲਦੀ-ਬੂਹਾ ਖੋਹਲਣ ਵਾਲੇ ਦੀ ਸੁੰਦਰਤਾ VOV