ਪੰਨਾ:ਦੁਖੀ ਜਵਾਨੀਆਂ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨਾ ਕੋਈ ਪ੍ਰੇਮ ਕਾ ਰੋਗ ਲਗਾਏ

ਧੀਰੇ ਧੀਰੇ ਸੂਰਜ ਦੇਵ ਜੀ ਦੀ ਸਵਾਰੀ ਪੂਰਬ ਵਲੋਂ ਉਚੀ ਹੋ ਰਹੀ ਸੀ। ਇਸੇ ਲਈ ਸ਼ਾਇਦ ਫੁਲ, ਫੁਲ ਫੁਲ ਕੇ,ਸੁਗੰਧੀਆਂ ਛਡਦੇ ਹੋਏ, ਖੁਸ਼ੀ ਖੁਸ਼ੀ ਹਿਲ ਰਹੇ ਸਨ, ਇਸੇ ਧੁਪ ਵਾਲੇ ਦੇਵ ਦਾ ਆਗਮਨ ਕਰਨ ਲਈ। ਅਤੇ ਇਕ ਛੋਟੀ ਜਹੀ ਬੱਗੀਆ ਵਿੱਚ, ਪੌਦਿਆਂ ਅਤੇ ਬ੍ਰਿਛਾਂ ਉਤੇ, ਬੈਠੇ ਪੰਛੀ ਵੀ ਕਰ ਰਹੇ ਸਨ ਕੋਸ਼ਸ਼ ਮੰਗਲਾ ਚਰਨ ਗਾ ਗਾ ਕੇ, ਸੂਰਜ ਦੇਵਤਾ ਦਾ ਆਗਮਨ ਦੱਸਣ ਲਈ। ਠੀਕ ਇਸੇ ਵੇਲੇ ਪੰਛੀਆਂ ਦੀ ਚੀ ਚੀਂ ਵਿਚੋਂ ਕਿਸੇ ਪੁਰਸ਼ ਦੇ ਗਾਉਣ ਦੀ ਆਵਾਜ਼ ਆਈ

'ਤੁਮ ਮੇਰੀ' ਅਤੇ ਫੇਰ ਉਸੇ ਵੇਲੇ ਹੀ ਮਧੁਰ ਤਾਨ। ਵਿਚ ਕਿਸੇ ਕੋਇਲ ਵਰਗੀ ਆਵਾਜ਼ ਨੇ ਗਾਇਆ-'ਤੁਮ ਮੇਰੇ... ਸਾਜਨ' ਇਸੇ ਤਰਾਂ ਫਿਰ ਕਿਸੇ ਦੇ ਨੱਚਣ ਦੀ ਆਵਾਜ਼ ਆਈ ਅਰ ਫਿਰ ਦੋਵੇਂ ਅਵਾਜ਼ਾਂ ਵਾਰੋ ਵਾਰੀ ਗਾਣ ਲਗੀਆਂ, ਜਿਵੇਂ ਕੋਈ ਕਿੱਕਲੀ ਪਾਉਂਦਾ ਹੋਇਆ ਖਲੋ ਕੇ ਆਪਣੀ ਵਾਰੀ ਦੇ ਕੇ ਫਿਰ ਲਗ ਪੈਂਦਾ ਹੈ ਕਿੱਕਲੀ ਪਾਉਣ ਪਰ ਗਾਣਾ, ਹਾਂ ਓਹ ਗੀਤ ਜਾਰੀ ਰਹਿੰਦਾ ਹੈ । ਇਵੇਂ ਹੀ ਦੋਵੇਂ ਪ੍ਰੇਮੀ ਵਾਰੋ ਵਾਰੀ ਗਾ ਰਹੇ ਸਨ ਇਹ ਗੀਤ:--

'ਤੁਮ ਮੇਰੀ' ਤੁਮ ਮੇਰੇ ਸਾਜਨ।'