ਪੰਨਾ:ਦੁਖੀ ਜਵਾਨੀਆਂ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਦੁਖੀ ਜਵਾਨੀਆਂ

-੧੦-

ਜਵਾਨੀ

ਜਵਾਨੀ ਸਮਝੀ ਹੀ ਨਹੀਂ ਗਈ। ਖਿਆਲ ਹੈ, ਕੇਵਲ 'ਪੈਸਾ' ਹੀ ਜਵਾਨੀ ਹੈ। ਜੇ ਪੈਸਾ ਹੈ ਤਾਂ ਅਗਲੀ-ਪਿਛਲੀ ਵੀ ਵਿਚਲੀ ਹੋ ਜਾਂਦੀ ਹੈ। ਬੁਢੇਪਾ ਵੀ ਜਵਾਨੀ ਬਣ ਜਾਂਦਾ ਹੈ। ਅਮੀਰੀ ਜਵਾਨੀ ਹੈ। ਗਰੀਬੀ ਬੁਢੇਪਾ ਹੈ। ਗਰੀਬ ਦੀ ਜਵਾਨੀ ਵੀ ਬੁਢੇਪਾ ਹੈ, ਪਰ ਅਮੀਰ ਦਾ ਬੁਢੇਪਾ ਵੀ 'ਜਵਾਨੀ'ਹੈ। ਸਾਰੇ ਜੀਵਣ ਦਾ ਅਧਾਰ ਹੁੰਦਾ ਹੈ ਜਵਾਨੀ! ਇਸੇ ਵਿਚ ਕਈ ਇਹੋ ਜਹੇ ਰੋਮਾਂਚ ਹੋ ਜਾਂਦੇ ਹਨ ਜਿਨ੍ਹਾਂ ਦੇ ਸਹਾਰੇ ਬੁਢੇਪੇ ਦੇ ਦੁਖਾਂ ਦੀ ਸਰਦੀ ਹੌਲੀ ਹੌਲੀ ਓਸੇ ਰੋਮਾਂਚ ਦੇ ਨਿਘ ਨਾਲ ਬੀਤਦੀ ਜਾਂਦੀ ਹੈ। ਅਸੀਸਾਂ ਦੇਣ ਲਗਿਆਂ ਵੀ ਜਵਾਨੀ ਮਾਨਣ ਦੇ ਹੀ ਸੱਧਰਾਂ ਭਰੇ ਵਾਕ ਸੁਣੇ ਜਾਂਦੇ ਹਨ ਪਰ ਜਵਾਨੀ ਕਰੇ ਕੀਹ...ਕੀਹ..? ਕੰਮ ਨੇ ਢੇਰ ਤੇ ਓਹ ਹੈ ਵਿਚਾਰੀ ਇਕੋ 'ਜਵਾਨੀ'!