ਪੰਨਾ:ਦੁਖੀ ਜਵਾਨੀਆਂ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੨੪੦ ਪਤੀ Vw ਤਾਂ ਕਿਤੇ ਜ਼ਿਕਰ ਨਹੀਂ ਕੀਤਾ, ਫੇਰ ਬਦਨਾਮੀ ਕਾਹਦੀ। ਉਸ ਦੀ ਪਤਨੀ ਨੇ ਵਿਸ਼ਵਾਸ਼ ਘਾਤ ਕੀਤਾ ਉਸ ਨੇ ਵਿਸ਼ਵਾਸ਼ ਘਾਤ ਕਰਨ ਵਾਲੇ ਦਾ ਘਾਤ ਕਰ ਦਿਤਾ। ਜੀਵਨ ਨੇ ਕਿਹਾ, “ਹਾਂ..............ਪਰ ਨਹੀਂ ਉਹ ਪਤੀ ਸੀ— ਉਸ ਨੂੰ ਪਤੀ ਵਾਲਾ ਦਿਲ ਰਖਣਾ ਚਾਹੀਦਾ ਸੀ। ਅੱਛਾ ਹੁਣ ਚਲੋ-" ਮਹਿਲ ਕੋਲ ਆ ਕੇ ਜੀਵਨ ਸੇਵਕ (ਬਾਦਸ਼ਾਹ ਵਜ਼ੀਰ) ਵਿਛੜ ਗਏ । ਬਾਦਸ਼ਾਹ ਹੌਲੀ ਹੌਲੀ ਮਹਿਲ ਨੂੰ ਅਤੇ ਵਜ਼ੀਰ ਆਪਣੇ ਘਰ ਨੂੰ। ਅਜ ਦੀ ਵਾਰਦਾਤ ਅਜੇ ਤਕ ਬਾਦਸ਼ਾਹ ਦੇ ਦਿਲ ਵਿਚ ਘਰ ਕਰੀ ਬੈਠੀ ਸੀ । ਉਹ ਸੋਚ ਰਿਹਾ ਸੀ ਕੀ ਇਸਤ੍ਰੀ ਜਾਤੀ ਦਾ ਅਸਲੀ ਰੂਪ ਸਚ ਮੁਚ ਇਹੋ ਹੀ ਹੈ। ਇਕ ਦਮ ਉਸ ਦੇ ਦਿਲ ਵਿਚ ਕੁਝ ਖਿਆਲ ਆਇਆ ਅਤੇ ਉਹ ਚੋਰੀ ਚੋਰੀ ਲੁਕਦਾ ਹੋਇਆ ਮੁਲਕਾਂ ਦੇ ਕਮਰੇ ਵਲ ਵਧਿਆ। ਦੋ ਇਸਤੀਆਂ ਪਹਿਰੇਦਾਰਨੀਆਂ ਨੰਗੀਆਂ ਤਲਵਾਰਾਂ ਦੇ ਨਾਲ ਬੂਹੇ ਦੇ ਦੁਪਾਸੜ ਬੈਠੀਆਂ ਊਂਗ ਰਹੀਆਂ ਸਨ । ਬਾਦਸ਼ਾਹ ਨੂੰ ਅੰਦਰ ਲੰਘਦਿਆਂ ਉਨ੍ਹਾਂ ਵੇਖਿਆ ਨਹੀਂ। ਦੂਰੋਂ ਬਾਦਸ਼ਾਹ ਨੇ ਮੁਲਕਾਂ ਦੇ ਪਲੰਘ ਵਲ ਨਜ਼ਰ ਦੌੜਾਈ-ਵੇਖਿਆ-ਦੋਹਾਂ ਹਥਾਂ ਨਾਲ ਅੱਖਾਂ ਮਲ ਕੇ ਉਸ ਨੇ ਫੇਰ ਵੇਖਿਆ ਪਲੰਘ ਉਤੇ ਦੋ ਜੀਵ ਲੰਮੇ ਪਏ ਪ੍ਰਤੀਤ ਹੋਏ। ਧੱਕ ਧੱਕ ਕਰ ਰਹੇ ਦਿਲ ਨਾਲ ਉਹ ਹੌਲੀ ਹੌਲੀ ਪਲੰਘ ਦੇ ਕੋਲ ਚਲਿਆ ਗਿਆ। ਅਖਾਂ ਇਕ ਦਮ ਲਹੂ ਦੇ ਰੰਗ ਨਾਲ ਰੰਗੀਆਂ ਗਈਆਂ। ਉਸ ਦੀ ਮੁਲਕਾਂ, ਉਸ ਦਾ ਸੈਨਾਂ-ਪਤੀ...ਦੋਵੇਂ ਕਪੜਿਆਂ ਤੋਂ ਬਿਨਾਂਪਏ ਸਨ ਬੇਖਬਰ। ਇਕ ਦਮ ਬਾਦਸ਼ਾਹ ਦਾ ਹਥ ਆਪਣੇ ਗੁਪਤ ਵ .